Year Ender 2020 : ਕੋਰੋਨਾ ਕਾਰਨ ਲਾਕਡਾਊਨ ਹੋਇਆ 2020, ਹਿਦਾਇਤਾਂ ਨਾਲ ਹੋਈ ਕ੍ਰਿਕਟ ਦੀ ਵਾਪਸੀ

Thursday, Dec 31, 2020 - 02:25 PM (IST)

Year Ender 2020 : ਕੋਰੋਨਾ ਕਾਰਨ ਲਾਕਡਾਊਨ ਹੋਇਆ 2020, ਹਿਦਾਇਤਾਂ ਨਾਲ ਹੋਈ ਕ੍ਰਿਕਟ ਦੀ ਵਾਪਸੀ

ਸਪੋਰਟਸ ਡੈਸਕ— ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਾਲ 2020 ਹੁਣ ਕੁਝ ਹੀ ਘੰਟਿਆਂ ’ਚ ਅਲਵਿਦਾ ਕਹਿਣ ਵਾਲਾ ਹੈ। ਦੂਜੇ ਪਾਸੇ ਨਵੀਆਂ ਉਮੀਦਾਂ ਦੇ ਨਾਲ ਸਾਲ 2021 ਬਾਹਾਂ ਫੈਲਾ ਕੇ ਇੰਤਜ਼ਾਰ ਕਰ ਰਿਹਾ ਹੈ। ਅਜਿਹੇ ’ਚ ਅੱਗੇ ਵਧਦੇ ਹੋਏ ਆਓ ਇਕ ਨਜ਼ਰ ਪਾਉਂਦੇ ਹਾਂ ਸਾਲ 2020 ਦੇ ਦੌਰਾਨ ਕ੍ਰਿਕਟ ਜਗਤ ’ਚ ਵਾਪਰੀਆਂ ਵੱਡੀਆਂ ਘਟਨਾਵਾਂ ’ਤੇ।

ਜਨਵਰੀ ਤੋਂ ਮਾਰਚ ਤਕ ਟੈਸਟ ਸੀਰੀਜ਼
ਜਨਵਰੀ ਦੀ ਸ਼ੁਰੂਆਤ ’ਚ ਸ਼੍ਰੀਲੰਕਾ ਨੇ ਜ਼ਿੰਬਾਬਵੇ ਦਾ ਦੌਰਾ ਕੀਤਾ ਜਿੱਥੇ ਉਸ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ 1-0 ਨਾਲ ਆਪਣੇ ਨਾਂ ਕੀਤੀ। ਇਸ ਦੌਰਾਨ ਏਂਜੇਲੋ ਮੈਥਿਊ ਨੇ ਅਜੇਤੂ ਦੋਹਰਾ ਸੈਂਕੜਾ ਲਾਇਆ। ਪਾਕਿਸਤਾਨ ਦੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 7-10 ਫ਼ਰਵਰੀ ਵਿਚਾਲੇ ਖੇਡਿਆ ਗਿਆ ਜਦਕਿ ਦੂਜਾ ਮੈਚ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਗਿਆ। ਇਸ ’ਚ ਪਾਕਿਸਤਾਨ ਨੇ 1-0 ਨਾਲ ਸੀਰੀਜ਼ ਆਪਣੇ ਨਾਂ ਕੀਤੀ। 

PunjabKesariਇਸ ਤੋਂ ਬਾਅਦ ਭਾਰਤੀ ਟੀਮ ਨੇ ਨਿਊਜ਼ੀਲੈਂਡ ’ਚ 21 ਫ਼ਰਵਰੀ ਤੋਂ 2 ਮਾਰਚ ਤਕ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਿਸ ’ਚ ਉਸ ਨੂ 0-2 ਨਾਲ ਸੀਰੀਜ਼ ਗੁਆਉਣੀ ਪਈ। ਜਦਕਿ ਬੰਗਲਾਦੇਸ਼ ਨੇ 22-25 ਫ਼ਰਵਰੀ ਤਕ ਇਕਲੌਤੇ ਟੈਸਟ ਮੈਚ ’ਚ ਜ਼ਿੰਬਾਬਵੇ ਨੂੰ ਹਰਾਇਆ। ਮਾਰਚ ’ਚ ਸ਼੍ਰੀਲੰਕਾ ਦੇ ਦੌਰੇ ’ਤੇ ਗਈ ਇੰਗਲੈਂਡ ਦੀ ਟੀਮ ਦੇ ਵਿਚਾਲੇ ਇਕ ਵੀ ਗੇਂਦ ਦਾ ਮੈਚ ਨਹੀਂ ਹੋਇਆ ਤੇ ਕੋਰੋਨਾ ਦੀ ਵਜ੍ਹਾ ਨਾਲ ਪੂਰੀ ਸੀਰੀਜ਼ ਰੱਦ ਹੋ ਗਈ। 

ਵਨ-ਡੇ ਸੀਰੀਜ਼

PunjabKesari
7-12 ਜਨਵਰੀ ਤਕ ਚਲੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ’ਚ ਵੈਸਟ ਇੰਡੀਜ਼ ਨੇ ਆਇਰਲੈਂਡ ਨੂੰ ਕਲੀਨ ਸਵੀਪ ਕੀਤਾ। ਇਸ ਤੋਂ ਬਾਅਦ 14-19 ਜਨਵਰੀ ਵਿਚਾਲੇ ਭਾਰਤ ਨੇ ਪਹਿਲਾ ਮੈਚ ਗੁਆਉਣ ਦੇ ਬਾਅਦ ਵਾਪਸੀ ਕਰਦੇ ਹੋਏ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਆਪਣੇ ਨਾਂ ਕੀਤਾ। 4 ਤੋਂ 9 ਫ਼ਰਵਰੀ ਤੱਕ ਖੇਡੀ ਗਈ ਸੀਰੀਜ਼ ’ਚ ਇੰਗਲੈਂਡ ਤੇ ਦੱਖਣੀ ਅਫਰੀਕਾ ਨੇ 1-1 ਮੈਚ ਜਿੱਤੇ। ਜਦਕਿ ਪੰਜ ਫ਼ਰਵਰੀ ਤੋਂ 11 ਫ਼ਰਵਰੀ ਤੱਕ ਖੇਡੀ ਗਈ ਸੀਰੀਜ਼ ’ਚ ਨਿਊਜ਼ੀਲੈਂਡ ਨੇ ਭਾਰਤ ਨੂੰ 3-0 ਨਾਲ ਹਰਾਇਆ। ਇਸ ਦੌਰਾਨ ਸ਼੍ਰੀਲੰਕਾ ਨੇ ਵੈਸਟ ਇੰਡੀਜ਼, ਦੱਖਣੀ ਅਫ਼ਰੀਕਾ ਨੇ ਆਸਟਰੇਲੀਆ ਤੇ ਬੰਗਲਾਦੇਸ਼ ਨੇ ਜ਼ਿੰਬਾਬਵੇ ਖ਼ਿਲਾਫ਼ 3-0 ਨਾਲ ਸੀਰੀਜ਼ ਆਪਣੇ ਨਾਂ ਕੀਤੀ। ਆਸਟਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਸਿਰਫ਼ ਇਕ ਮੈਚ ਖੇਡਿਆ ਗਿਆ ਤੇ ਬਾਕੀ ਦੋਵੇਂ ਮੁਕਾਬਲੇ ਕੋਰੋਨਾ ਦੀ ਭੇਂਟ ਚੜ੍ਹ ਗਏ।

ਟੀ-20 ਸੀਰੀਜ਼

PunjabKesari
ਜਨਵਰੀ ’ਚ ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ 2-0 ਨਾਲ ਸੀਰੀਜ਼ ਆਪਣੇ ਨਾਂ ਕੀਤੀ। ਫਿਰ ਵੈਸਟ ਇੰਡੀਜ਼ ਤੇ ਆਇਰਲੈਂਡ ਦੇ ਵਿਚਾਲੇ ਸੀਰੀਜ਼ ਬਰਾਬਰੀ ’ਤੇ ਖ਼ਤਮ ਹੋਈ। ਪਾਕਿਸਤਾਨ ਨੇ ਬੰਗਲਾਦੇਸ਼ ਨੂੰ 2-0 ਨਾਲ ਤਾਂ ਭਾਰਤ ਨੇ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ। ਜਦਕਿ ਇੰਗਲੈਂਡ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ 2-1 ਨਾਲ ਸੀਰੀਜ਼ ਆਪਣੇ ਨਾਂ ਕੀਤੀ। ਇਸ ਤੋਂ ਬਾਅਦ ਆਸਟਰੇਲੀਆ ਨੇ ਵੀ ਦੱਖਣੀ ਅਫ਼ਰੀਕਾ ਨੂੰ 2-1 ਨਾਲ ਹਰਾਇਆ।

ਕੋਰੋਨਾ ਕਾਰਨ ਠੱਪ ਹੋਇਆ ਕ੍ਰਿਕਟ ਜਗਤ 

PunjabKesari
ਜਨਵਰੀ ਤੋਂ ਮਾਰਚ ਦੀ ਸ਼ੁਰੂਆਤ ਤਕ ਸਾਰੇ ਟੂਰਨਾਮੈਂਟ ਚੰਗੀ ਤਰ੍ਹਾਂ ਆਯੋਜਿਤ ਹੋਏ ਤੇ ਕਈ ਉਲਟਫੇਰ ਦੇ ਨਾਲ ਹੈਰਾਨ ਕਰਨ ਵਾਲੇ ਨਤੀਜੇ ਵੀ ਦੇਖਣ ਨੂੰ ਮਿਲੇ। ਜਦਕਿ ਦੁਨੀਆ ਭਰ ’ਚ ਇਸ ਦੌਰਾਨ ਕੋਰੋਨਾ ਮਹਾਮਾਰੀ ਦੇ ਮਾਮਲੇ ਵਧਣੇ ਸ਼ੁਰੂ ਹੋਏ ਤੇ ਵੱਖ-ਵੱਖ ਦੇਸ਼ਾਂ ’ਚ ਲਾਕਡਾਊਨ ਸਮੇਤ ਹਵਾਈ ਯਾਤਰਾਵਾਂ ’ਤੇ ਪਾਬੰਦੀਆਂ ਲੱਗੀਆਂ। ਇਨ੍ਹਾਂ ਸਭ ਨੂੰ ਦੇਖਦੇ ਹੋਏ ਸਾਰੇ ਕੌਮਾਂਤਰੀ ਕ੍ਰਿਕਟ ਟੂਰਨਾਮੈਂਟ ਨੂੰ ਜਾਂ ਤਾਂ ਮੁਲਤਵੀ ਕਰਨਾ ਪਿਆ ਜਾਂ ਫਿਰ ਰੱਦ ਕੀਤਾ ਗਿਆ। ਇੰਨਾ ਹੀ ਨਹੀਂ ਭਾਰਤ ਦੀ ਮਸ਼ਹੂਰ ਟੀ-20 ਲੀਗ ਆਈ. ਪੀ. ਐੱਲ. ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨਾ ਪਿਆ ਸੀ।

ਬਾਇਓ ਬਬਲ ’ਚ ਕ੍ਰਿਕਟ ਸੀਰੀਜ਼ ਦੀ ਵਾਪਸੀ
ਹਾਲਾਂਕਿ ਜੁਲਾਈ ’ਚ ਪਹਿਲੀ ਵਾਰ ਕੌਮਾਂਤਰੀ ਕ੍ਰਿਕਟ ਦਾ ਆਯੋਜਨ ਇੰਗਲੈਂਡ ’ਚ ਕੀਤਾ ਗਿਆ। ਇਸ ਦੌਰਾਨ ਬਾਇਓ ਸਕਿਓਰ ਬਬਲ (ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ) ਦਾ ਇਸਤਮਾਲ ਪਹਿਲੀ ਵਾਰ ਕ੍ਰਿਕਟ ’ਚ ਹੋਇਆ। ਵੈਸਟ ਇੰਡੀਜ਼ ਤੇ ਇੰਗਲੈਂਡ ਵਿਚਾਲੇ ਹੋਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਨੂੰ ਇੰਗਲੈਂਡ ਨੇ 2-1 ਨਾਲ ਆਪਣੇ ਨਾਂ ਕੀਤਾ। ਇਸ ਪੂਰੀ ਸੀਰੀਜ਼ ਦੇ ਦੌਰਾਨ ਸਖ਼ਤ ਸੁਰੱਖਿਆ ਨਿਯਮਾਂ ਦੀ ਪਾਲਣਾ ਕੀਤੀ ਗਈ ਤੇ ਦਰਸ਼ਕਾਂ ਦੇ ਬਿਨਾ ਖ਼ਾਲੀ ਸਟੇਡੀਅਮਾਂ ’ਚ ਮੈਚਾਂ ਦਾ ਆਯੋਜਨ ਹੋਇਆ। ਦੋਹਾਂ ਦੇਸ਼ਾਂ ਵਿਚਾਲੇ ਹੋਏ ਸਫਲ ਆਯੋਜਨ ਦੇ ਬਾਅਦ ਪਾਕਿ ਨੇ ਵੀ ਇੰਗਲੈਂਡ ਦਾ ਦੌਰਾ ਕੀਤਾ।

ਅਗਸਤ ’ਚ ਖੇਡੀ ਗਈ ਸੀਰੀਜ਼ ’ਚ ਇੰਗਲੈਂਡ ਨੇ ਤਿੰਨ ਮੈਚਾਂ ਦੀ ਸੀਰੀਜ਼ ’ਚ 1-0 ਨਾਲ ਜਿੱਤ ਦਰਜ ਕੀਤੀ। ਟੈਸਟ ਸੀਰੀਜ਼ ਦੇ ਬਾਅਦ ਫਿਰ ਇੰਗਲੈਂਡ ਨੇ ਵਨ-ਡੇ ਸੀਰੀਜ਼ ’ਚ ਆਇਰਲੈਂਡ ਦੀ ਮੇਜ਼ਬਾਨੀ ਕੀਤੀ ਜਿਸ ਨੂੰ ਉਸ ਨੇ 2-1 ਨਾਲ ਜਿੱਤਿਆ। ਇਸ ਤੋਂ ਬਾਅਦ 11 ਤੋਂ 16 ਸਤੰਬਰ ਤੱਕ ਇੰਗਲੈਂਡ ਨੇ ਆਸਟਰੇਲੀਆ ਦੀ ਮੇਜ਼ਬਾਨ ਕੀਤੀ ਹਾਲਾਂਕਿ ਇੱਥੇ ਉਸ ਨੂੰ ਤਿੰਨੇ ਮੈਚਾਂ ’ਚ ਹਾਰ ਦੇ ਨਾਲ ਵਨ-ਡੇ ਸੀਰੀਜ਼ 0-3 ਨਾਲ ਗੁਆਉਣੀ ਪਈ।

PunjabKesari

ਕੋਰੋਨਾ ਮਹਾਮਾਰੀ ਦੇ ਖ਼ਤਰੇ ਵਿਚਾਲੇ ਬਾਇਓ ਬਬਲ ’ਚ ਦੋ ਪੱਖੀ ਸੀਰੀਜ਼ ਦੇ ਸਫਲ ਆਯੋਜਨ ਦੇ ਬਾਅਦ ਆਈ. ਪੀ. ਐੱਲ. 2020 ਦਾ ਆਯੋਜਨ ਸਤੰਬਰ ਤੋਂ ਨਵੰਬਰ ਤੱਕ ਯੂ. ਏ. ਈ. ’ਚ ਕੀਤਾ ਗਿਆ ਜਿਸ ਨੂੰ ਮੁੰਬਈ ਇੰਡੀਅਨਜ਼ ਨੇ ਰਿਕਾਰਡ ਪੰਜਵੀਂ ਵਾਰ ਜਿੱਤਿਆ।

ਇਸ ਤੋਂ ਬਾਅਦ ਟੀਮ ਇੰਡੀਆ ਨੇ ਨਵੰਬਰ ’ਚ ਆਸਟਰੇਲੀਆ ਦਾ ਦੌਰਾ ਕੀਤਾ। ਇਸ ਦੌਰਾਨ ਹੋਈ ਵਨ-ਡੇ ਸੀਰੀਜ਼ ਨੂੰ ਆਸਟਰੇਲੀਆ ਨੇ ਭਾਰਤ ਖਿਲਾਫ 2-1 ਨਾਲ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਭਾਰਤ ਖ਼ਿਲਾਫ਼ ਟੀ-20 ਸੀਰੀਜ਼ ’ਚ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾਇਆ। ਇਸ ਤੋਂ ਇਲਾਵਾ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਦੋ ਟੈਸਟ ਮੈਚਾਂ ’ਚ ਇਕ ’ਚ ਆਸਟਰੇਲੀਆ ਤੇ ਇਕ ’ਚ ਭਾਰਤ ਨੇ ਜਿੱਤ ਦਰਜ ਕੀਤੀ ਹੈ। ਹੁਣ 2021 ’ਚ ਇਸੇ ਟੈਸਟ ਸੀਰੀਜ਼ ਦੇ ਬਾਕੀ ਦੋ ਮੈਚ ਖੇਡੇ ਜਾਣੇ ਹਨ।               


author

Tarsem Singh

Content Editor

Related News