ਤੇਜ਼ ਗੇਂਦਬਾਜ਼ ਯਸ਼ ਦਿਆਲ ਨੇ ਸ਼ੇਅਰ ਕੀਤੀ ਵਿਵਾਦਿਤ 'ਲਵ ਜੇਹਾਦ' ਪੋਸਟ, ਬਾਅਦ 'ਚ ਮੰਗੀ ਮੁਆਫੀ

06/05/2023 4:52:28 PM

ਸਪੋਰਟਸ ਡੈਸਕ : ਗੁਜਰਾਤ ਟਾਈਟਨਜ਼ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਨੇ ਕਥਿਤ ਤੌਰ 'ਤੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਇਕ ਫਿਰਕੂ ਪੋਸਟ ਸ਼ੇਅਰ ਕਰਨ ਤੋਂ ਬਾਅਦ ਖੁਦ ਨੂੰ ਮੁਸੀਬਤ ਵਿਚ ਪਾ ਲਿਆ ਹੈ। ਦਿਆਲ ਦੀ ਇੰਸਟਾ ਸਟੋਰੀ ਦੇ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ ਹੋਣ ਤੋਂ ਬਾਅਦ, ਯਸ਼ ਦਿਆਲ ਨੇ ਇਸ ਨੂੰ ਡਿਲੀਟ ਕਰ ਦਿੱਤਾ ਅਤੇ ਤੁਰੰਤ ਮੁਆਫੀ ਮੰਗ ਲਈ।

ਇਹ ਵੀ ਪੜ੍ਹੋ : 'ਬ੍ਰਿਜਭੂਸ਼ਣ ਦੇ ਖਿਲਾਫ ਅੰਦੋਲਨ ਖ਼ਤਮ' 'ਤੇ ਸਾਕਸ਼ੀ ਦਾ ਟਵੀਟ, ਕੰਮ 'ਤੇ ਪਰਤੇ ਹਾਂ ...ਪਰ ਲੜਾਈ ਜਾਰੀ

ਡਿਲੀਟ ਕੀਤੀ ਇੰਸਟਾ ਸਟੋਰੀ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ:

ਬਾਅਦ ਵਿੱਚ ਮੰਗੀ ਮੁਆਫੀ

ਸੋਸ਼ਲ ਮੀਡੀਆ 'ਤੇ ਪੋਸਟ ਵਾਇਰਲ ਹੋਣ ਤੋਂ ਬਾਅਦ ਦਿਆਲ ਨੇ ਇੰਸਟਾਗ੍ਰਾਮ 'ਤੇ ਇਕ ਹੋਰ ਸਟੋਰੀ ਸਾਂਝੀ ਕੀਤੀ। ਉਸ ਨੇ ਲਿਖਿਆ, 'ਸਟੋਰੀ ਲਈ ਮੁਆਫ ਕਰਨਾ, ਇਹ ਗਲਤੀ ਨਾਲ ਪੋਸਟ ਕੀਤਾ ਗਿਆ ਸੀ। ਕਿਰਪਾ ਕਰਕੇ ਨਫ਼ਰਤ ਨਾ ਫੈਲਾਓ, ਧੰਨਵਾਦ। ਮੇਰੇ ਮਨ 'ਚ ਹਰ ਫਿਰਕੇ ਅਤੇ ਸਮਾਜ ਲਈ ਸਤਿਕਾਰ ਹੈ।

ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਤੋਂ ਦੁਖ਼ੀ ਵਰਿੰਦਰ ਸਹਿਵਾਗ, ਮ੍ਰਿਤਕਾਂ ਦੇ ਬੱਚਿਆਂ ਲਈ ਲਿਆ ਇਹ ਫ਼ੈਸਲਾ

ਜ਼ਿਕਰਯੋਗ ਹੈ ਕਿ ਦਿਆਲ ਆਈ. ਪੀ. ਐਲ. 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਇੱਕ ਓਵਰ ਵਿੱਚ ਪੰਜ ਛੱਕੇ ਲਗਾਉਣ ਤੋਂ ਬਾਅਦ ਸੁਰਖੀਆਂ ਵਿੱਚ ਆਇਆ ਸੀ। ਕੇ. ਕੇ. ਆਰ. ਦੇ ਬੱਲੇਬਾਜ਼ ਰਿੰਕੂ ਸਿੰਘ ਨੇ 20ਵੇਂ ਓਵਰ ਦੀਆਂ ਆਖ਼ਰੀ ਪੰਜ ਗੇਂਦਾਂ 'ਤੇ ਲਗਾਤਾਰ ਪੰਜ ਛੱਕੇ ਜੜ ਕੇ ਸਾਬਕਾ ਚੈਂਪੀਅਨਜ਼ ਨੂੰ ਹੈਰਾਨ ਕਰ ਦਿੱਤਾ। ਗੁਜਰਾਤ ਟਾਈਟਨਸ ਨੇ ਆਈਪੀਐਲ 2023 ਵਿੱਚ ਆਪਣਾ ਸਫ਼ਰ ਉਪ ਜੇਤੂ ਦੇ ਰੂਪ ਵਿੱਚ ਸਮਾਪਤ ਕਰਕੇ ਅਤੇ ਖ਼ਿਤਾਬੀ ਮੁਕਾਬਲੇ ਵਿੱਚ ਸੀ. ਐਸ. ਕੇ. ਤੋਂ ਹਾਰ ਕੇ ਸਮਾਪਤ ਕੀਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News