Xfinity ਨੂੰ ਨੀਤੀ ਦੀ ਉਲੰਘਣਾ ਕਰਨੀ ਪਈ ਮਹਿੰਗੀ, ਨੇਸਕਾਰ ਨੇ ਲਗਾਇਆ ਜੁਰਮਾਨਾ
Wednesday, Aug 05, 2020 - 10:47 PM (IST)
ਚਾਰਲੋਟ (ਅਮਰੀਕਾ)- ਨੇਸਕਾਰ ਨੇ ਐਕਸਫਿਨਿਟੀ ਟੀਮ 'ਤੇ 50,000 ਡਾਲਰ ਦਾ ਜੁਰਮਾਨਾ ਲਗਾਇਆ ਹੈ ਕਿਉਂਕਿ ਡਰਾਈਵਰ ਅਲੇਕਸ ਲਾਬੇ ਨੇ ਡੇਟੋਨਾ ਇੰਟਰਨੈਸ਼ਨਲ ਸਪੀਡਵੇ 'ਤੇ ਰੋਡ ਕੋਰਸ ਦੇ ਲਈ ਟੈਸਟ ਨੀਤੀ ਦੀ ਉਲੰਘਣਾ ਕੀਤੀ। ਨੇਸਕਾਰ ਇਸ ਮਹੀਨੇ ਦੇ ਆਖਰ 'ਚ ਪਹਿਲੀ ਵਾਰ ਇਸ ਕੋਰਸ 'ਤੇ ਰੇਸਿੰਗ ਕਰੇਗੀ ਇਸ ਲਈ ਉਹ ਮੁੱਖ ਰੇਸ ਤੋਂ ਪਹਿਲਾਂ ਇਸ 'ਤੇ ਕੋਈ ਵੀ ਅਭਿਆਸ ਸੈਸ਼ਨ ਨਹੀਂ ਕਰਾ ਰਹੀ ਹੈ। ਸੰਸਥਾ ਨੇ ਕਿਹਾ ਸੀ ਕਿ ਡਰਾਈਵਰ ਕੇਵਲ ਇਕ ਹੀ ਰੇਸ 'ਚ ਹਿੱਸਾ ਲੈ ਸਕਦੇ ਹਨ ਤਾਂਕਿ ਉਨ੍ਹਾਂ ਨੂੰ ਕੋਰਸ ਦਾ ਤਜਰਬਾ ਨਾ ਮਿਲੇ ਪਰ ਲਾਬੇ ਸਰਕਿਟ ਨੂੰ ਪਛਾਣ ਦੇ ਲਈ ਸਰਕਿਟ 'ਤੇ ਅਭਿਆਸ ਕਰਨ ਚੱਲ ਗਏ, ਜਿਸ ਨਾਲ ਉਸਦੀ ਟੀਮ 'ਤੇ ਜੁਰਮਾਨਾ ਲਗਾਇਆ ਗਿਆ।