Bigg Boss ''ਚ ਆਉਣਗੇ ਅੰਡਰਟੇਕਰ ! WWE ਫੈਨਜ਼ ਦੀ ਖੁਸ਼ੀ ਦਾ ਨਹੀਂ ਰਿਹਾ ਟਿਕਾਣਾ
Thursday, Aug 21, 2025 - 11:20 AM (IST)

ਐਂਟਰਟੇਨਮੈਂਟ ਡੈਸਕ- ਬਿੱਗ ਬੌਸ 19 ਦਾ ਇੰਤਜ਼ਾਰ ਜਲਦੀ ਹੀ ਖਤਮ ਹੋਣ ਵਾਲਾ ਹੈ। ਇਹ ਮਸ਼ਹੂਰ ਟੀਵੀ ਰਿਆਲਟੀ ਸ਼ੋਅ 24 ਅਗਸਤ ਨੂੰ ਪ੍ਰੀਮੀਅਰ ਹੋਵੇਗਾ ਅਤੇ ਫੈਨਜ਼ ਵਿੱਚ ਇਸ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਇਸ ਸੀਜ਼ਨ ਵਿੱਚ 15 ਕੰਟੇਸਟੈਂਟ ਸ਼ੁਰੂਆਤੀ ਤੌਰ ‘ਤੇ ਐਂਟਰੀ ਕਰਨਗੇ, ਜਦਕਿ 3 ਵਾਈਲਡ ਕਾਰਡ ਐਂਟਰੀ ਬਾਅਦ ਵਿੱਚ ਹੋਣਗੀਆਂ।
ਇਹ ਵੀ ਪੜ੍ਹੋ: ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਰਿਪੋਰਟਾਂ ਮੁਤਾਬਕ, ਮੈਕਰਜ਼ ਇਸ ਵਾਰ ਸ਼ੋਅ ਵਿੱਚ WWE ਦੇ ਲੈਜੈਂਡ ਅੰਡਰਟੇਕਰ ਨੂੰ ਵੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਇਸਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਪਰ ਖ਼ਬਰ ਹੈ ਕਿ ਜੇ ਗੱਲਬਾਤ ਪੱਕੀ ਹੋਈ ਤਾਂ ਅੰਡਰਟੇਕਰ ਨਵੰਬਰ ਵਿੱਚ ਬਿੱਗ ਬੌਸ ਘਰ ਵਿੱਚ 7 ਤੋਂ 10 ਦਿਨ ਲਈ ਨਜ਼ਰ ਆ ਸਕਦੇ ਹਨ। ਜਿਵੇਂ ਹੀ ਇਹ ਖਬਰ ਸਾਹਮਣੇ ਆਈ WWE ਫੈਨਜ਼ ਵਿਚ ਖੁਸ਼ੀ ਦਾ ਵੱਖਰਾ ਦੀ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ TV ਦਾ ਮਸ਼ਹੂਰ ਸਿਤਾਰਾ
ਸ਼ੋਅ ਦਾ ਹਾਲ ਹੀ ਵਿੱਚ ਪ੍ਰੋਮੋ ਵੀ ਜਾਰੀ ਹੋਇਆ, ਜਿਸ ਵਿੱਚ ਸਲਮਾਨ ਖ਼ਾਨ ਨਵੇਂ ਅੰਦਾਜ਼ ਵਿੱਚ ਨਜ਼ਰ ਆਏ। ਇਸ ਵਾਰ ਦਾ ਸੀਜ਼ਨ ਪੌਲਿਟਿਕਲ ਥੀਮ ‘ਤੇ ਆਧਾਰਿਤ ਹੋਵੇਗਾ। ਕੰਟੇਸਟੈਂਟਸ ਵੋਟਿੰਗ ਰਾਹੀਂ ਆਪਣਾ “ਲੀਡਰ” ਚੁਣਣਗੇ ਅਤੇ ਉਹੀ ਸ਼ੋਅ ਦਾ ਕੈਪਟਨ ਬਣੇਗਾ। ਹਰ ਟੀਮ ਦੀ ਆਪਣੀ “ਪਾਰਟੀ” ਹੋਵੇਗੀ।
ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤੀ ਮਸ਼ਹੂਰ Social Media Influencer
ਇਸ ਵਾਰ ਦਾ ਸੀਜ਼ਨ ਪਹਿਲਾਂ ਨਾਲੋਂ ਵਧੇਰੇ ਲੰਮਾ ਹੋਵੇਗਾ। ਮੈਕਰਜ਼ ਦੇ ਅਨੁਸਾਰ, ਬਿੱਗ ਬੌਸ 19 ਲਗਭਗ 5 ਮਹੀਨੇ ਤੱਕ ਚੱਲੇਗਾ ਅਤੇ ਦਰਸ਼ਕ ਇਸਨੂੰ ਜਿਓ ਹੌਟਸਟਾਰ ‘ਤੇ ਵੀ ਦੇਖ ਸਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8