ਵੁਹਾਨ ਮੈਰਾਥਨ 2021 ਕੋਰੋਨਾ ਕਾਰਨ ਮੁਲਤਵੀ
Friday, Oct 22, 2021 - 05:16 PM (IST)
ਵੁਹਾਨ (ਵਾਰਤਾ) : ਚੀਨ ਵਿਚ 24 ਅਕਤੂਬਰ ਨੂੰ ਹੋਣ ਵਾਲੀ ਵੁਹਾਨ ਮੈਰਾਥਨ 2021 ਨੂੰ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਦੀ ਨਵੀਂ ਤਾਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ। ਮੈਰਾਥਨ ਦੀ ਆਯੋਜਕ ਕਮੇਟੀ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੇਸ਼ ਦੇ ਕਈ ਸ਼ਹਿਰਾਂ ਵਿਚ ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਲਈ ਮਹਾਮਾਰੀ ਦੇ ਸੰਕਰਮਣ ਨੂੰ ਰੋਕਣ ਲਈ ਮੈਰਾਥਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਆਯੋਜਕਾਂ ਨੇ ਇਹ ਵੀ ਕਿਹਾ ਹੈ ਕਿ ਮੈਰਾਥਨ ਲਈ ਰਜਿਸਟਰਡ ਸਾਰੇ ਦੌੜਾਕ ਇਸ ਵਿਚ ਹਿੱਸਾ ਲੈਣ ਵਿਚ ਸਮਰਥ ਰਹਿਣਗੇ ਅਤੇ ਆਗਾਮੀ ਕੁੱਝ ਦਿਨਾਂ ਵਿਚ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਫ਼ੀਸ ਵਾਪਸ ਕਰ ਦਿੱਤੀ ਜਾਏਗੀ। 2016 ਵਿਚ ਪਹਿਲੀ ਵਾਰ ਆਯੋਜਿਤ ਹੋਈ ਵੁਹਾਨ ਮੈਰਾਥਨ ਨੂੰ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨ (ਆਈ.ਏ.ਏ.ਐਫ.) ਵੱਲੋਂ ਸਿਲਵਰ ਲੋਬਲ ਰੋਡ ਰੇਸ ਇਵੈਂਟ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ 2020 ਵਿਚ ਵੀ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।