WTC Final ਦੇ ਲਈ ਭਾਰਤੀ ਟੀਮ ਦੀ ਪਲੇਇੰਗ-11 ਦਾ ਐਲਾਨ

06/17/2021 9:29:38 PM

ਸਾਊਥੰਪਟਨ- ਭਾਰਤ ਨੇ ਨਿਊਜ਼ੀਲੈਂਡ ਵਿਰੁੱਧ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਫਾਈਨਲ ਦੇ ਲਈ ਅਨੁਭਵੀ ਖਿਡਾਰੀਆਂ ਦੇ ਨਾਲ ਉਤਰਨ ਦਾ ਫੈਸਲਾ ਕੀਤਾ ਅਤੇ ਵੀਰਵਾਰ ਨੂੰ ਪਲੇਇੰਗ-11 ਵਿਚ ਅਨੁਭਵੀ ਇਸ਼ਾਂਤ ਸ਼ਰਮਾ ਨੂੰ ਮੁਹੰਮਦ ਸਿਰਾਜ 'ਤੇ ਤਰਜੀਹ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ

PunjabKesari
ਏਜਿਆਸ ਬਾਊਲ 'ਚ ਹੋਣ ਵਾਲੇ ਮੁਕਾਬਲੇ ਦੇ ਲਈ ਉਮੀਦ ਦੇ ਅਨੁਸਾਰ ਟੀਮ ਵਿਚ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਦੇ ਰੂਪ ਵਿਚ 2 ਸਪਿਨਰਾਂ ਨੂੰ ਚੁਣਿਆ ਗਿਆ ਹੈ ਜੋ ਦੋਵੇਂ ਬੱਲੇਬਾਜ਼ੀ ਕਰਨ 'ਚ ਵੀ ਕਾਬਲ ਹਨ। ਟੀਮ ਵਿਚ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦੇ ਰੂਪ ਵਿਚ ਤਿੰਨ ਤੇਜ਼ ਗੇਂਦਬਾਜ਼ਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਸ ਦੌਰਾਨ ਸਿਰਾਜ ਦੇ ਲਈ ਕੋਈ ਜਗ੍ਹਾ ਨਹੀਂ ਬਣੀ । ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ


ਭਾਰਤੀ ਪਲੇਇੰਗ-11 ਇਸ ਪ੍ਰਕਾਰ ਹੈ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਅਸ਼ਵਿਨ, ਜਸਪ੍ਰੀਤ ਬੁਮਰਾਹ, ਇਸ਼ਾਤ ਸ਼ਰਮਾ ਅਤੇ ਮੁਹੰਮਦ ਸ਼ਮੀ।

PunjabKesari
ਦੋਵਾਂ ਟੀਮਾਂ ਦੇ ਵਿਚਾਲੇ ਆਖਰੀ 5 ਮੁਕਾਬਲੇ
ਫਰਵਰੀ 2020 : ਨਿਊਜ਼ੀਲੈਂਢ ਸੱਤ ਵਿਕਟਾਂ ਨਾਲ ਜਿੱਤਿਆ।
ਫਰਵਰੀ  2020 : ਨਿਊਜ਼ੀਲੈਂਢ 10 ਵਿਕਟਾਂ ਨਾਲ ਜਿੱਤਿਆ।
ਅਕਤੂਬਰ 2016 : ਭਾਰਤ 321 ਦੌੜਾਂ ਨਾਲ ਜਿੱਤਿਆ।
ਸਤੰਬਰ 2016 : ਭਾਰਤ 178 ਦੌੜਾਂ ਨਾਲ ਜਿੱਤਿਆ।
ਸਤੰਬਰ 2016 : ਭਾਰਤ 197 ਦੌੜਾਂ ਨਾਲ ਜਿੱਤਿਆ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News