WTC Final ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦਿੱਤਾ ਵੱਡਾ ਬਿਆਨ
Thursday, Jun 17, 2021 - 10:30 PM (IST)
ਸਾਊਥੰਪਟਨ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਕਿਹਾ ਕਿ ਸਿਰਫ ਇਕ ਟੈਸਟ ਮੈਚ ਉਸਦੀ ਟੀਮ ਦਾ 'ਅਸਲੀ ਪ੍ਰਤੀਬਿੰਬ' ਪੇਸ਼ ਨਹੀਂ ਕਰਦਾ, ਫਿਰ ਭਾਵੇਂ ਹੀ ਇਹ ਇੱਥੇ ਨਿਊਜ਼ੀਲੈਂਡ ਵਿਰੁੱਧ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ ਹੀ ਕਿਉਂ ਨਾ ਹੋਵੇ ਅਤੇ ਉਹ ਇਸ ਨੂੰ ਇਕ ਹੋਰ ਮੈਚ ਦੀ ਤਰ੍ਹਾਂ ਹੀ ਲੈ ਰਹੇ ਹਨ। ਭਾਰਤੀ ਕਪਤਾਨ ਅਤੇ ਉਸਦੀ ਟੀਮ ਦੇ ਲਈ ਡਬਲਯੂ. ਟੀ. ਸੀ. ਫਾਈਨਲ ਟੈਸਟ ਡੈਬਿਊ ਦੀ ਤਰ੍ਹਾਂ ਹੈ, ਜਿਸ ਨਾਲ ਨੌਜਵਾਨ ਖਿਡਾਰੀ ਟੀਮ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- WTC Final : ਇਤਿਹਾਸਕ ਟੈਸਟ 'ਚ ਬਣ ਸਕਦੇ ਹਨ ਇਹ 10 ਵੱਡੇ ਰਿਕਾਰਡ
ਕੋਹਲੀ ਨੇ ਨਿਊਜ਼ੀਲੈਂਡ ਵਿਰੁੱਧ ਫਾਈਨਲ ਤੋਂ ਪਹਿਲਾਂ ਕਿਹਾ ਕਿ ਪੰਜ ਦਿਨ ਦਾ ਇਕ ਮੈਚ। ਇਸ ਨਾਲ ਕੁਝ ਨਹੀਂ ਪਤਾ ਚੱਲਣ ਵਾਲਾ ਅਤੇ ਜੋ ਖੇਡ ਨੂੰ ਸਮਝਦੇ ਹਨ ਉਨ੍ਹਾਂ ਨੂੰ ਪਤਾ ਹੈ ਕਿ ਪਿਛਲੇ ਚਾਰ ਜਾਂ ਪੰਜ ਸਾਲ ਵਿਚ ਕੀ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀਂ ਇਤਿਹਾਸ ਦੇਖੋ ਅਤੇ ਦੇਖੋ ਕਿ ਕਿਸ ਦਿਨ ਅਸੀਂ ਕੀ ਗਲਤ ਕੀਤਾ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਸਿਰਫ ਇਕ ਖੇਡ ਨੂੰ ਖੇਡ ਰਹੇ ਹੋ। ਜੇਕਰ ਅਸੀਂ ਜਿੱਤਦੇ ਹਾਂ ਤਾਂ ਕ੍ਰਿਕਟ ਨਹੀਂ ਰੁਕਣ ਵਾਲਾ ਅਤੇ ਜੇਕਰ ਅਸੀਂ ਹਾਰਦੇ ਹਾਂ ਤਾਂ ਵੀ ਕ੍ਰਿਕਟ ਨਹੀਂ ਰੁਕਣ ਵਾਲਾ। ਅਸੀਂ ਸਰਵਸ੍ਰੇਸ਼ਠ ਹਾਸਲ ਕਰਨ ਦੇ ਲਈ ਖੇਡ ਰਹੇ ਹਾਂ ਅਤੇ ਸਮਝਦੇ ਹਾਂ ਕਿ ਟੀਮ ਦੇ ਰੂਪ ਵਿਚ ਅਸੀਂ ਕੀ ਹਾਂ।
ਇਹ ਖ਼ਬਰ ਵੀ ਪੜ੍ਹੋ- IND v ENG ਮਹਿਲਾ ਟੈਸਟ : ਰਾਣਾ ਨੇ ਆਪਣੇ ਪਿਤਾ ਨੂੰ ਸਮਰਪਿਤ ਕੀਤਾ ਡੈਬਿਊ ਪ੍ਰਦਰਸ਼ਨ
ਇਹ ਪੁੱਛਣ 'ਤੇ ਕੀ ਇਹ ਉਸਦੇ ਕਰੀਅਰ ਦਾ ਸਭ ਤੋਂ ਵੱਡਾ ਕ੍ਰਿਕਟ ਮੁਕਾਬਲਾ ਹੈ ਤਾਂ ਕੋਹਲੀ ਨੇ ਕਿਹਾ- ਨਹੀਂ। ਇਹ ਇਕ ਹੋਰ ਟੈਸਟ ਮੈਚ ਹੈ। ਇਹ ਸਾਰੀਆਂ ਚੀਜ਼ਾਂ (ਡਬਲਯੂ. ਟੀ. ਸੀ. ਫਾਈਨਲ) ਬਾਹਰ ਤੋਂ ਵਧੀਆ ਲਗਦੀ ਹੈ। ਕੋਈ ਇਕ ਮੁਕਾਬਲਾ ਕਰੋ ਜਾਂ ਮਰੋ ਦਾ ਮੁਕਾਬਲਾ ਨਹੀਂ ਬਣ ਸਕਦਾ। ਇਹ ਸ਼ਾਨਦਾਰ ਪਲ ਹੈ ਪਰ ਕ੍ਰਿਕਟ ਵੀ ਜੀਵਨ ਦੀ ਤਰ੍ਹਾਂ ਅੱਗੇ ਵਧਦਾ ਹੈ। ਕੋਹਲੀ ਨੇ ਕਿਹਾ ਕਿ ਅਸੀਂ 2011 ਵਿਸ਼ਵ ਕੱਪ ਜਿੱਤਿਆ ਤੇ ਜੀਵਨ ਦੀ ਤਰ੍ਹਾ ਕ੍ਰਿਕਟ ਵੀ ਅੱਗੇ ਵਧ ਗਿਆ। ਤੁਹਾਨੂੰ ਸਫਲਤਾ ਅਤੇ ਅਸਫਲਤਾ ਦੇ ਨਾਲ ਇਕ ਹੀ ਤਰ੍ਹਾਂ ਨਾਲ ਵਿਵਹਾਰ ਕਰਨਾ ਹੁੰਦਾ ਹੈ। ਇਹ ਬੱਲੇ ਅਤੇ ਗੇਂਦ ਦੇ ਵਿਚ ਮੁਕਾਬਲਾ ਹੈ। ਭਾਰਤ ਨੇ ਮੁਕਾਬਲੇ ਦੀ ਪਲੇਇੰਗ-11 ਵਿਚ ਅਨੁਭਵੀ ਇਸ਼ਾਂਤ ਸ਼ਰਮਾ ਨੂੰ ਮੁਹੰਮਦ ਸਿਰਾਜ ਦੀ ਤਰਜੀਹ ਦਿੱਤੀ ਹੈ।
ਭਾਰਤੀ ਪਲੇਇੰਗ-11 ਇਸ ਪ੍ਰਕਾਰ ਹੈ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ੁਭਮਨ ਗਿਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਣੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਅਸ਼ਵਿਨ, ਜਸਪ੍ਰੀਤ ਬੁਮਰਾਹ, ਇਸ਼ਾਤ ਸ਼ਰਮਾ ਅਤੇ ਮੁਹੰਮਦ ਸ਼ਮੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।