WTC Final : ਜਡੇਜਾ ਨੂੰ ਲੈ ਕੇ ਕਨੇਰੀਆ ਨੇ ਕੀਤੀ ਭਵਿੱਖਬਾਣੀ, ਕਹੀਆਂ ਵੱਡੀਆਂ ਗੱਲਾਂ
Monday, Jun 07, 2021 - 09:38 PM (IST)
ਸਪੋਰਟਸ ਡੈਸਕ : ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਪਿਨਰ ਦਾਨਿਸ਼ ਕਨੇਰੀਆ ਨੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦੇ ਫਾਈਨਲ ਤੋਂ ਪਹਿਲਾਂ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਬਾਰੇ ਭਵਿੱਖਬਾਣੀ ਕੀਤੀ ਹੈ। ਕਨੇਰੀਆ ਨੇ ਜਡੇਜਾ ਨੂੰ ‘3ਡੀ’ ਪਲੇਅਰ ਦੱਸਿਆ ਹੈ। ਉਸ ਨੇ ਕਿਹਾ ਕਿ ਉਸ ਨੂੰ ਫਾਈਨਲ ਮੈਚ ’ਚ ਕਿਸੇ ਕਾਰਨ ਕਰਕੇ ਟੀਮ ’ਚੋਂ ਬਾਹਰ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਡਬਲਯੂ. ਟੀ. ਸੀ. ਦਾ ਫਾਈਨਲ ਸਾਊਥੰਪਟਨ ’ਚ 18 ਤੋਂ 22 ਜੂਨ ਤੱਕ ਖੇਡਿਆ ਜਾਵੇਗਾ। ਫਾਈਨਲ ਮੈਚ ਤੋਂ ਪਹਿਲਾਂ ਸਾਬਕਾ ਕ੍ਰਿਕਟਰ ਭਾਰਤ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਖਿਡਾਰੀਆਂ ’ਤੇ ਦਾਅ ਲਾ ਰਹੇ ਹਨ। ਇਸੇ ਲੜੀ ’ਚ ਹੁਣ ਕਨੇਰੀਆ ਨੇ ਵੀ ਜਡੇਜਾ ਦੀ ਮਹੱਤਤਾ ਦੱਸੀ ਹੈ ਅਤੇ ਉਸ ਬਾਰੇ ਵੱਡੀਆਂ ਗੱਲਾਂ ਕਹੀਆਂ ਹਨ।
ਇਹ ਵੀ ਪੜ੍ਹੋ : ਮਹਿੰਗੀਆਂ ਬਾਈਕਸ ਰੱਖਣ ਦੇ ਸ਼ੌਕੀਨ ਧੋਨੀ ਨੇ ਖਰੀਦਿਆ ਹੁਣ ਮਹਿੰਗੀ ਨਸਲ ਦਾ ਘੋੜਾ
ਜਡੇਜਾ ਨੇ ਡਬਲਯੂ. ਟੀ. ਸੀ. ਦੇ 10 ਮੈਚਾਂ ’ਚ 469 ਦੌੜਾਂ ਬਣਾਈਆਂ ਹਨ ਅਤੇ 28 ਵਿਕਟਾਂ ਵੀ ਲਈਆਂ ਹਨ। ਆਪਣੇ ਯੂਟਿਊਬ ਚੈਨਲ ’ਤੇ ਦਿਨੇਸ਼ ਕਨੇਰੀਆ ਨੇ ਕਿਹਾ ਕਿ ਜਡੇਜਾ ਦੀ ਯੋਗਤਾ ਤੇਜ਼ ਦੌੜਾਂ ਬਣਾਉਣ, ਮਹੱਤਵਪੂਰਨ ਮੌਕਿਆਂ ’ਤੇ ਵਿਕਟਾਂ ਲੈਣ ਦੀ ਹੈ। ਇਹ ਉਹ ਹੈ, ਜੋ ਉਸ ਨੂੰ ਟੀਮ ਇੰਡੀਆ ਲਈ ਮਹੱਤਵਪੂਰਨ ਬਣਾਉਂਦਾ ਹੈ। ਉਸ ਨੇ ਕਿਹਾ, ‘ਮੇਰੇ ਖਿਆਲ ਵਿਚ ਗੇਂਦਬਾਜ਼ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ, ਭਾਵੇਂ ਤੁਸੀਂ ਕਿਸੇ ਵੀ ਫਾਰਮੈੱਟ ’ਚ ਖੇਡ ਰਹੇ ਹੋ। ਜੇ ਉਹ ਵਿਕਟਾਂ ਲੈ ਰਿਹਾ ਹੈ ਤਾਂ ਉਹ ਮੈਚ ਜਿੱਤਣਗੇ। ਜੇ ਅਸੀਂ ਜਡੇਜਾ ਦੀ ਗੱਲ ਕਰੀਏ ਤਾਂ ਉਹ 3ਡੀ ਪਲੇਅਰ ਹੈ। ਉਹ ਇਕ ਅਜਿਹਾ ਖਿਡਾਰੀ ਹੈ, ਜਿਸ ਨੂੰ ਤੁਸੀਂ ਬਾਹਰ ਨਹੀਂ ਰੱਖ ਸਕਦੇ। ਕਨੇਰੀਆ ਨੇ ਕਿਹਾ ਕਿ ਜਡੇਜਾ ਮਹੱਤਵਪੂਰਨ ਮੌਕਿਆਂ ’ਤੇ ਤੁਹਾਨੂੰ ਬਾਹਰ ਕੱਢਣਗੇ। ਉਹ ਦੌੜਾਂ ਬਣਾਉਣਗੇ, ਸਾਂਝੇਦਾਰੀ ਨੂੰ ਵਧਾਉਣਗੇ ਅਤੇ ਫੀਲਡਿੰਗ ਕਰਦੇ ਹੋਏ ਕੁਝ ਰਨ ਆਊਟ ਵੀ ਕਰੇਗਾ। ਇਸੇ ਕਾਰਨ ਜਡੇਜਾ ਫਾਈਨਲ ’ਚ ਭਾਰਤ ਦਾ ਸਭ ਤੋਂ ਕੀਮਤੀ ਖਿਡਾਰੀ ਬਣਨ ਜਾ ਰਿਹਾ ਹੈ।
ਇਹ ਵੀ ਪੜ੍ਹੋ : WTC Final : ਕੇਨ ਵਿਲੀਅਮਸਨ ਨੇ ਭਾਰਤੀ ਟੀਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ
ਰਵਿੰਦਰ ਜਡੇਜਾ ਨੇ ਫਾਈਨਲ ਮੈਚ ਲਈ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਹ ਐਤਵਾਰ ਨੂੰ ਸਾਊਥੰਪਟਨ ਵਿਚ ਪਹਿਲੀ ਵਾਰ ਅਭਿਆਸ ਕਰਦਿਆਂ ਦੇਖਿਆ ਗਿਆ। ਜਡੇਜਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਉਹ ਗੇਂਦਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਸਾਊਥੰਪਟਨ ’ਚ ਵੱਖ-ਵੱਖ ਮਿਆਦ ਪੂਰੀ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਕੁਝ ਖਿਡਾਰੀ ਅਭਿਆਸ ਸੈਸ਼ਨ ’ਚ ਸ਼ਾਮਲ ਹੋਏ ਹਨ। ਜਡੇਜਾ, ਮੁਹੰਮਦ ਸਿਰਾਜ ਅਤੇ ਚੇਤੇਸ਼ਵਰ ਪੁਜਾਰਾ ਦੇ ਅਭਿਆਸ ਦੀਆਂ ਫੋਟੋਆਂ ਸਾਹਮਣੇ ਆਈਆਂ ਹਨ।