WTC 2023 ਦਾ ਫਾਈਨਲ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਭਲਕੇ, ਜਾਣੋ ਮੈਚ ਨਾਲ ਸਬੰਧਤ ਖਾਸ ਗੱਲਾਂ ਬਾਰੇ

06/06/2023 5:45:10 PM

ਸਪੋਰਟਸ ਡੈਸਕ- ਵਿਸ਼ਵ ਟੈਸਟ ਚੈਂਪੀਅਨਸ਼ਿਪ 2023 (WTC 2023) ਦਾ ਫਾਈਨਲ ਮੈਚ ਬੁੱਧਵਾਰ ਤੋਂ ਐਤਵਾਰ ਤਕ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਣਾ ਹੈ। ਇਸ ਵੱਡੇ ਮੈਚ ਲਈ ਦੋਹਾਂ ਟੀਮਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੈਚ 'ਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਕਮਾਨ ਪੈਟ ਕਮਿੰਸ ਦੇ ਹੱਥਾਂ 'ਚ ਹੋਵੇਗੀ। ਟੀਮ ਇੰਡੀਆ ਨੇ ਲਗਾਤਾਰ ਦੂਜੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਬਣਾਈ ਹੈ ਅਤੇ ਆਸਟਰੇਲੀਆ ਪਹਿਲੀ ਵਾਰ WTC ਫਾਈਨਲ ਖੇਡੇਗਾ।

ਜਾਣੋ ਕਦੋਂ ਸ਼ੁਰੂਆਤ ਹੋਈ WTC 

ਸਭ ਤੋਂ ਪਹਿਲਾਂ ਇਹ ਜਾਣੋ ਕਿ WTC ਕਦੋਂ ਸ਼ੁਰੂ ਹੋਇਆ? ਵਿਸ਼ਵ ਟੈਸਟ ਚੈਂਪੀਅਨਸ਼ਿਪ 2020 ਤੋਂ ਸ਼ੁਰੂ ਹੋਈ ਸੀ। ਇਸ ਦਾ ਪਹਿਲਾ ਫਾਈਨਲ ਜੂਨ 2021 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇੰਗਲੈਂਡ ਵਿੱਚ ਖੇਡਿਆ ਗਿਆ ਸੀ, ਜਿਸ ਵਿੱਚ ਨਿਊਜ਼ੀਲੈਂਡ ਨੇ ਜਿੱਤ ਦਰਜ ਕੀਤੀ ਸੀ। WTC ਦਾ ਦੂਜਾ ਚੱਕਰ 4 ਅਗਸਤ 2021 ਤੋਂ ਸ਼ੁਰੂ ਹੋਇਆ ਸੀ, ਇਸ ਚੱਕਰ ਦਾ ਫਾਈਨਲ ਹੁਣ 7 2023 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਵੇਗਾ।

ਇਹ ਵੀ ਪੜ੍ਹੋ : ਪ੍ਰਯਾਗਰਾਜ ਦੀ 7 ਸਾਲਾ ਅਨੂੰਪ੍ਰਿਆ ਯਾਦਵ ਬਣੀ ਵਿਸ਼ਵ ਦੀ ਨੰਬਰ 1 ਸ਼ਤਰੰਜ ਪਲੇਅਰ

ਕਦੋਂ ਖੇਡਿਆ ਜਾਵੇਗਾ WTC ਫਾਈਨਲ 2023

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦਾ ਫਾਈਨਲ ਮੈਚ 7 ਤੋਂ 11 ਜੂਨ 2023 ਤੱਕ ਖੇਡਿਆ ਜਾਵੇਗਾ। ਇਸ ਮੈਚ ਲਈ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ।

ਕਿੱਥੇ ਖੇਡਿਆ ਜਾਵੇਗਾ WTC ਫਾਈਨਲ?

ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ਦੇ ਓਵਲ ਮੈਦਾਨ 'ਚ ਖੇਡਿਆ ਜਾਵੇਗਾ।

ਭਾਰਤੀ ਸਮੇਂ ਮੁਤਾਬਕ ਮੈਚ ਕਦੋਂ ਸ਼ੁਰੂ ਹੋਵੇਗਾ? 

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। 

ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ ਕਾਫੀ ਤਜ਼ਰਬੇਕਾਰ ਹਨ, ਉਨ੍ਹਾਂ ਨੂੰ ਨਵੀਂ ਗੇਂਦ ਤੋਂ ਸੰਜਮ ਨਹੀਂ ਗੁਆਉਣਾ ਚਾਹੀਦਾ : ਅਕਰਮ

ਟੀ. ਵੀ. ਅਤੇ ਮੋਬਾਈਲ 'ਤੇ ਡਬਲਯੂ. ਟੀ. ਸੀ. ਫਾਈਨਲ ਲਾਈਵ ਕਿਵੇਂ ਦੇਖਣਾ ਸਕੋਗੇ?

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਫਾਈਨਲ ਮੈਚ ਭਾਰਤ ਵਿੱਚ ਟੀਵੀ 'ਤੇ ਸਟਾਰ ਸਪੋਰਟਸ 'ਤੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਤੁਸੀਂ ਮੋਬਾਈਲ 'ਚ ਡਿਜ਼ਨੀ ਪਲੱਸ ਹੌਟਸਟਾਰ 'ਤੇ ਦੇਖ ਸਕਦੇ ਹੋ।

WTC ਫਾਈਨਲ ਲਈ ਟੀਮਾਂ:

ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਯ ਰਹਾਣੇ, ਕੇ. ਐਸ. ਭਾਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ।

ਆਸਟ੍ਰੇਲੀਆਈ ਟੀਮ : ਪੈਟ ਕਮਿੰਸ (ਕਪਤਾਨ), ਸਕਾਟ ਬੋਲੈਂਡ, ਐਲੇਕਸ ਕੈਰੀ (ਵਿਕਟਕੀਪਰ), ਕੈਮਰਨ ਗ੍ਰੀਨ, ਮਾਰਕਸ ਹੈਰਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਸ (ਵਿਕਟਕੀਪਰ), ਉਸਮਾਨ ਖਵਾਜਾ, ਮਾਰਨਸ ਲੈਬੁਸ਼ੇਨ, ਨਾਥਨ ਲਾਇਨ, ਟੌਡ ਮਰਫੀ , ਸਟੀਵਨ ਸਮਿਥ (ਉਪ-ਕਪਤਾਨ), ਮਿਚੇਲ ਸਟਾਰਕ, ਡੇਵਿਡ ਵਾਰਨਰ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News