WTA ਨੇ ਮਹਿਲਾ ਟੈਨਿਸ ਸੈਸ਼ਨ 2 ਮਈ ਤਕ ਕੀਤਾ ਮੁਲਤਵੀ

Tuesday, Mar 17, 2020 - 11:31 AM (IST)

WTA ਨੇ ਮਹਿਲਾ ਟੈਨਿਸ ਸੈਸ਼ਨ 2 ਮਈ ਤਕ ਕੀਤਾ ਮੁਲਤਵੀ

ਪੈਰਿਸ— ਡਬਲਿਊ. ਟੀ. ਏ. ਟੂਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਕੋਰੋਨਾ ਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਮਹਿਲਾ ਟੈਨਿਸ ਸੈਸ਼ਨ ਨੂੰ 2 ਮਈ ਤਕ ਮੁਲਤਵੀ ਕਰ ਰਿਹਾ ਹੈ। ਡਬਲਿਊ. ਟੀ. ਏ. ਬੁਲਾਰੇ ਨੇ ਕਿਹਾ, ‘‘ਵਰਤਮਾਨ ਹਾਲਾਤ ’ਚ ਡਬਲਿਊ. ਟੀ. ਏ. ਟੂਰ ਨੂੰ 2 ਮਈ ਤੱਕ ਮੁਲਤਵੀ ਕੀਤਾ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਵਿਸ਼ਵ ਪੱਧਰ ’ਤੇ ਕੋਰੋਨਾ ਵਾਇਰਸ ਦੀ ਮਾਰ ਦੇ ਕਾਰਨ ਸਟੁਟਗਾਰਟ, ਇਸਤਾਂਬੁਲ ਅਤੇ ਪ੍ਰਾਗ ’ਚ ਹੋਣ ਵਾਲੇ ਡਬਲਿਊ. ਟੀ. ਏ. ਟੂਰਨਾਮੈਂਟ ਪਹਿਲੇ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਨਹੀਂ ਹੋਣਗੇ।’’ ਏ. ਟੀ. ਪੀ. ਟੂਰ ਨੇ ਪਿਛਲੇ ਹਫਤੇ ਆਪਣੇ ਟੂਰਨਾਮੈਂਟ 27 ਅਪ੍ਰੈਲ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਸਾਲ ਦਾ ਦੂਜਾ ਗ੍ਰੈਂਡਸਲੈਮ ਫ੍ਰੈਂਚ ਓਪਨ 24 ਮਈ ਤੋਂ ਸ਼ੁਰੂ ਹੋਣਾ ਹੈ।


author

Tarsem Singh

Content Editor

Related News