ਡਬਲਯੂ. ਟੀ. ਏ. ਸਰਕਟ ''ਤੇ ਜਿੱਤ ਨਾਲ ਪਰਤੀ ਸਾਨੀਆ

01/14/2020 6:22:13 PM

ਹੋਬਾਰਟ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਡਬਲਯੂ. ਟੀ. ਏ. ਸਰਕਟ 'ਤੇ ਜਿੱਤ ਨਾਲ ਵਾਪਸੀ ਕਰਦੇ ਹੋਏ ਹੋਬਾਰਟ ਇੰਟਰਨੈਸ਼ਨਲ ਟੂਰਨਾਮੈਂਟ ਦੇ ਮਹਿਲਾ ਡਬਲਜ਼ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੋ ਸਾਲ ਬਾਅਦ ਕੋਰਟ 'ਤੇ ਪਰਤੀ ਸਾਨੀਆ ਤੇ ਯੂਕ੍ਰੇਨ ਦੀ ਨਾਦੀਆ ਕਿਚੇਨੋਕ ਨੇ ਜਾਰਜੀਆ ਦੀ ਓਕਸਾਨਾ ਕੇ ਅਤੇ ਜਾਪਾਨ ਦੀ ਮਿਯੂ ਕਾਤੋ ਨੂੰ 2-6, 7-6, 10-3 ਨਾਲ ਹਰਾਇਆ। ਹੁਣ ਉਸਦਾ ਸਾਹਮਣਾ ਅਮਰੀਕਾ ਦੀ ਵਾਨੀਆ ਕਿੰਗ ਤੇ ਕ੍ਰਿਸਟੀਨਾ ਮੈਕਹੇਲ ਨਾਲ ਹੋਵੇਗਾ। ਅਮਰੀਕੀ ਜੋੜੀ ਨੇ ਚੌਥਾ ਦਰਜਾ ਪ੍ਰਾਪਤ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ ਤੇ ਸਾਰਾ ਸੌਰਿਬੇਜ ਤੋਰਮੋ ਨੂੰ 6-2, 7-5 ਨਾਲ ਹਰਾ ਦਿੱਤਾ।

PunjabKesari

ਸਾਨੀਆ ਮਾਂ ਬਣਨ ਤੋਂ ਬਾਅਦ ਦੋ ਸਾਲ ਟੈਨਿਸ ਤੋਂ ਦੂਰ ਰਹੀ ਸੀ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਨਿਕਾਹ ਕਰਨ ਵਾਲੀ ਸਾਨੀਆ ਨੇ 2018 ਵਿਚ ਇਜਹਾਨ ਨੂੰ ਜਨਮ ਦਿੱਤਾ ਸੀ।   ਉਸ ਨੇ ਅਕਤੂਬਰ 2017 ਵਿਚ ਆਖਰੀ ਟੂਰਨਾਮੈਂਟ ਖੇਡਿਆ ਸੀ। ਭਾਰਤੀ ਟੈਨਿਸ ਨੂੰ ਨਵੀਆਂ ਬੁਲੰਦੀਆਂ ਤਕ ਲਿਜਾਣ ਵਾਲੀ ਸਾਨੀਆ ਡਬਲਜ਼ ਵਿਚ ਨੰਬਰ ਇਕ ਰਹਿ ਚੁੱਕੀ ਹੈ ਤੇ 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਹੈ। ਉਸ ਨੇ 2013 ਵਿਚ ਸਿੰਗਲਜ਼ ਟੈਨਿਸ ਖੇਡਣਾ ਛੱਡ ਦਿੱਤਾ ਸੀ। ਉਹ 2007 ਵਿਚ ਡਬਲਯੂ. ਟੀ. ਏ. ਸਿੰਗਲਜ਼ ਰੈਂਕਿੰਗ ਵਿਚ 27ਵੇਂ ਸਥਾਨ ਤਕ ਪਹੁੰਚੀ ਸੀ। ਆਪਣ ੇਕਰੀਅਰ ਵਿਚ ਉਹ ਲਗਾਤਾਰ ਬਾਂਹ ਤੇ ਗੋਢੇ ਦੀਆਂ ਸੱਟਾਂ ਨਾਲ ਜੂਝਦੀ ਰਹੀ ਹੈ।


Related News