ਵਿਸ਼ਵ ਚੈਂਪੀਅਨਸ਼ਿਪ ’ਚੋਂ ਹਟਣ ਦੇ ਫੈਸਲੇ ਤੋਂ ਪ੍ਰਭਾਵਿਤ ਪਹਿਲਵਾਨਾਂ ਨੇ ਖੇਡ ਮੰਤਰੀ ਕੋਲ ਕੀਤੀ ਦਖਲ ਦੇਣ ਦੀ ਮੰਗ
Friday, Oct 25, 2024 - 06:32 PM (IST)
ਨਵੀਂ ਦਿੱਲੀ– ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਦੇ ਉਸਦੇ ਕੰਮਕਾਜ਼ ਵਿਚ ਸਰਕਾਰੀ ਦਖਲ ਦਾ ਹਵਾਲਾ ਦੇ ਕੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਹਟਣ ਦੇ ਫੈਸਲੇ ਨਾਲ ਪ੍ਰਭਾਵਿਤ ਪਹਿਲਵਾਨਾਂ ਨੇ ਸ਼ੁੱਕਰਵਾਰ ਨੂੰ ਖੇਡ ਮੰਤਰੀ ਮਨਸੁੱਖ ਮਾਂਡਵੀਆ ਤੋਂ ਇਸ ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ। ਡਬਲਯੂ. ਐੱਫ.ਆਈ. ਦੇ ਫੈਸਲੇ ਨਾਲ ਪ੍ਰਭਾਵਿਤ 12 ਪਹਿਲਵਾਨ ਮੰਤਰੀ ਦੇ ਨਿਵਾਸ ’ਤੇ ਪਹੁੰਚੇ ਤੇ ਉਸ ਨੂੰ ਦਖਲਦੇਣ ਲਈ ਕਿਹਾ। ਇਸ ਵਿਚੋਂ ਕੁਝ ਪਹਿਲਵਾਨਾਂ ਦੇ ਮਾਤਾ-ਪਿਤਾ ਵੀ ਉਨ੍ਹਾਂ ਦੇ ਨਾਲ ਸਨ।
12 ਗੈਰ ਓਲੰਪਿਕ ਵਰਗ ਦੀ ਵਿਸ਼ਵ ਚੈਂਪੀਅਨਸ਼ਿਪ 28 ਅਕਤੂਬਰ ਤੋਂ ਅਲਬਾਨੀਆ ਦੇ ਤਿਰਾਨਾ ਵਿਚ ਹੋਣੀ ਹੈ। ਹੁਣ ਜਦਕਿ ਇਸ ਪ੍ਰਤੀਯੋਗਿਤਾ ਦੇ ਸ਼ੁਰੂ ਹੋਣ ਵਿਚ ਜ਼ਿਆਦਾ ਦਿਨ ਨਹੀਂ ਬਚੇ ਤਾਂ ਤਦ ਪਹਿਲਵਾਨਾਂ ਨੇ ਅਦਾਲਤ ਵਿਚ ਪਟੀਸ਼ਨ ਵੀ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉੱਥੇ ਪਹੁੰਚਣ ਵਿਚ ਦੇਰ ਹੋ ਗਈ। ਮਨੀਸ਼ਾ ਭਾਨਵਾਲਾ (65 ਕਿ. ਗ੍ਰਾ.) ਨੇ ਕਿਹਾ,‘‘ਅਸੀਂ ਖੇਡ ਮੰਤਰੀ ਦੇ ਨਿਵਾਸ ’ਤੇ ਆਏ ਹਨ। ਸਾਨੂੰ ਭਰੋਸਾ ਹੈ ਕਿ ਉਹ ਸਾਡੀ ਗੱਲ ਨੂੰ ਸੁਣਨਗੇ। ਸਾਡੀ ਕੀ ਗਲਤੀ ਹੈ ਜਿਹੜੀ ਅਸੀਂ ਇੰਨੀ ਵੱਡੀ ਪ੍ਰਤੀਯੋਗਿਤਾ ਵਿਚ ਖੇਡਣ ਤੋਂ ਵਾਂਝਾ ਕੀਤਾ ਜਾ ਰਿਹਾ ਹੈ।’’