ਪਹਿਲਵਾਨ ਸੁਸ਼ੀਲ ਕੁਮਾਰ ਨੂੰ 9 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ

Thursday, Jun 03, 2021 - 11:56 AM (IST)

ਪਹਿਲਵਾਨ ਸੁਸ਼ੀਲ ਕੁਮਾਰ ਨੂੰ 9 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ

ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੀ ਇਕ ਅਦਾਲਤ ਨੇ ਛਤਰਸਾਲ ਸਟੇਡੀਅਮ ਵਿਚ ਇਕ ਨੌਜਵਾਨ ਦੀ ਕਥਿਤ ਹੱਤਿਆ ਦੇ ਮਾਮਲੇ ਵਿਚ ਓਲੰਪਿਕ ਤਮਗਾ ਜੇਤੂ ਕੁਸ਼ਤੀ ਖਿਡਾਰੀ ਸੁਸ਼ੀਲ ਕੁਮਾਰ ਨੂੰ ਬੁੱਧਵਾਰ ਨੂੰ 9 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

ਇਹ ਵੀ ਪੜ੍ਹੋ: ਧੀ ਵਾਮਿਕਾ ਅਤੇ ਪਤਨੀ ਅਨੁਸ਼ਕਾ ਨਾਲ ਲੰਡਨ ਰਵਾਨਾ ਹੋਏ ਵਿਰਾਟ ਕੋਹਲੀ, ਤਸਵੀਰਾਂ ਆਈਆਂ ਸਾਹਮਣੇ

ਸੁਸ਼ੀਲ ਤੋਂ 3 ਦਿਨ ਹੋਰ ਹਿਰਾਸਤ ਵਿਚ ਪੁੱਛਗਿੱਛ ਦੀ ਦਿੱਲੀ ਪੁਲਸ ਦੀ ਅਰਜ਼ੀ ਨੂੰ ਅਦਾਲਤ ਨੇ ਖ਼ਾਰਜ ਕਰ ਦਿੱਤਾ। ਸੁਸ਼ੀਲ ਕੁਮਾਰ ਨੂੰ 4 ਦਿਨ ਦੀ ਪੁਲਸ ਦੀ ਹਿਰਾਸਤ ਖ਼ਤਮ ਹੋਣ ’ਤੇ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਰਸ਼ਮੀ ਗੁਪਤਾ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਕੁਸ਼ਤੀ ਖਿਡਾਰੀ ਨੂੰ 9 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।

ਇਹ ਵੀ ਪੜ੍ਹੋ: ਵੈਕਸੀਨ ਲਗਵਾਓ, ਮੁਫ਼ਤ ’ਚ ਬੀਅਰ ਲੈ ਜਾਓ, ਅਮਰੀਕੀ ਰਾਸ਼ਟਰਪਤੀ ਟੀਕਾ ਲਗਵਾਉਣ ਵਾਲਿਆਂ ਨੂੰ ਦੇਣਗੇ ਤੋਹਫ਼ਾ

ਸੁਸ਼ੀਲ ਕੁਮਾਰ ’ਤੇ ਕਤਲ, ਗੈਰ-ਇਰਾਦਤਨ ਕਤਲ ਅਤੇ ਅਗਵਾ ਦੇ ਦੋਸ਼ ਹਨ। ਅੰਤਰਰਾਸ਼ਟਰੀ ਪੱਧਰ ਦੇ ਪਹਿਲਵਾਨ ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰੀ ਦੇ ਬਾਅਦ ਅਦਾਲਤ ਨੇ ਸੁਸ਼ੀਲ ਕੁਮਾਰ ਨੂੰ 6 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਸੀ, ਜਿਸ ਨੂੰ ਬਾਅਦ ਵਿਚ 4 ਦਿਨ ਹੋਰ ਵਧਾ ਦਿੱਤਾ ਗਿਆ।

ਇਹ ਵੀ ਪੜ੍ਹੋ: ਕੋਰੋਨਾ ਕਾਲ ’ਚ ਕ੍ਰਿਕਟਰ ਯੁਵਰਾਜ ਸਿੰਘ ਨੇ ਕੀਤਾ ਵੱਡਾ ਐਲਾਨ, ਲੋਕਾਂ ਦੀ ਮਦਦ ਲਈ ਕਰਨਗੇ ਇਹ ਨੇਕ ਕੰਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News