Tokyo Olympics : ਪਹਿਲਵਾਨ ਦੀਪਕ ਪੂਨੀਆ ਦੀ ਸੈਮੀਫ਼ਾਈਨਲ ’ਚ ਹਾਰ, ਅਜੇ ਵੀ ਕਾਂਸੀ ਦੇ ਤਮਗ਼ੇ ਦੀਆਂ ਉਮੀਦਾਂ

Wednesday, Aug 04, 2021 - 04:25 PM (IST)

Tokyo Olympics : ਪਹਿਲਵਾਨ ਦੀਪਕ ਪੂਨੀਆ ਦੀ ਸੈਮੀਫ਼ਾਈਨਲ ’ਚ ਹਾਰ, ਅਜੇ ਵੀ ਕਾਂਸੀ ਦੇ ਤਮਗ਼ੇ ਦੀਆਂ ਉਮੀਦਾਂ

ਸਪੋਰਟਸ ਡੈਸਕ– ਪਹਿਲਵਾਨ ਦੀਪਕ ਪੂਨੀਆ (86 ਕਿਲੋ) ਅਮਰੀਕਾ ਦੇ ਡੇਵਿਡ ਮੌਰਿਸ ਟੇਲਰ ਤੋਂ ਸੈਮੀਫ਼ਾਈਨਲ ’ਚ ਹਾਰ ਗਏ ਹਨ। ਦੀਪਕ ਨੂੰ ਮੌਰਿਸ ਤੋਂ 10-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੀਪਕ ਮੁਕਾਬਲੇ ’ਚ ਮੌਰਿਸ ਨੂੰ ਕੋਈ ਖ਼ਾਸ ਚੁਣੌਤੀ ਨਹੀਂ ਦੇ ਸਕਿਆ ਤੇ ਮੌਰਿਸ ਨੇ ਦੀਪਕ ’ਤੇ ਆਸਾਨੀ ਨਾਲ ਜਿੱਤ ਹਾਸਲ ਕਰ ਲਈ। ਪਰ ਦੀਪਕ ਤੋਂ ਅਜੇ ਵੀ ਕਾਂਸੀ ਦੇ ਤਮਗ਼ੇ ਦੀਆਂ ਉਮੀਦਾਂ ਹਨ। ਦੀਪਕ ਦੇ ਰੇਪਚੇਜ਼ ਰਾਊਂਡ ’ਚ ਖੇਡਣ ਦੀਆਂ ਉਮੀਦਾਂ ਬਰਕਰਾਰ ਹਨ। ਬੁੱਧਵਾਰ ਨੂੰ ਦੀਪਕ ਨੂੰ ਹਰਾਉਣ ਤੋਂ ਬਾਅਦ ਮੌਰਿਸ ਵੀਰਵਾਰ ਨੂੰ ਚਾਂਦੀ ਜਾਂ ਸੋਨ ਤਮਗ਼ੇ ਲਈ ਮੁਕਾਬਲਾ ਕਰਨਗੇ।

ਇਸ ਤੋਂ ਪਹਿਲਾਂ ਅੱਜ ਦੇ ਹੀ ਦਿਨ ਰਵੀ ਦਹੀਆ ਓਲੰਪਿਕ ਦੇ ਫਾਈਨਲ ਵਿਚ ਪਹੁੰਚਣ ਵਾਲੇ ਦੂਜੇ ਪਹਿਲਵਾਨ ਬਣ ਗਏ, ਜਿਨ੍ਹਾਂ ਨੇ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿਚ ਕਜ਼ਾਖਿਸਤਾਨ ਦੇ ਨੁਰਿਸਲਾਮ ਸਨਾਯੇਵ ਨੂੰ ਹਰਾਇਆ। ਇਸ ਦੇ ਨਾਲ ਹੀ ਰਵੀ ਨੇ ਭਾਰਤ ਲਈ ਇਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ। ਚੌਥਾ ਦਰਜਾ ਪ੍ਰਾਪਤ ਭਾਰਤੀ 2-9 ਨਾਲ ਪਿੱਛੇ ਸੀ ਪਰ ਦਹੀਆ ਨੇ ਵਾਪਸੀ ਕਰਦੇ ਹੋਏ ਆਪਣੇ ਵਿਰੋਧੀ ਦੇ ਦੋਵਾਂ ਪੈਰਾਂ ’ਤੇ ਹਮਲਾ ਕੀਤਾ ਅਤੇ ਉਸ ਦੇ ਡਿੱਗਣ ਨਾਲ ਜਿੱਤਣ ਵਿਚ ਕਾਮਯਾਬ ਰਹੇ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਨੇ 2012 ਲੰਡਨ ਓਲੰਪਿਕ ਵਿਚ ਫਾਈਲਲ ਵਿਚ ਜਗ੍ਹਾ ਬਣਾ ਕੇ ਚਾਂਦੀ ਤਮਗਾ ਜਿੱਤਿਆ ਸੀ। ਦਹੀਆ ਨੇ ਇਸ ਤੋਂ ਪਹਿਲਾਂ ਦੋਵੇਂ ਮੁਕਾਬਲੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਜਿੱਤੇ ਸਨ।


 


author

Tarsem Singh

Content Editor

Related News