ਪਹਿਲਵਾਨ ਦਹੀਆ ਨੇ ਭਾਰਤ ’ਚ ਕਵੀਂਸ ਬੈਟਨ ਰਿਲੇਅ ਦੀ ਕੀਤੀ ਸ਼ੁਰੂਆਤ
Thursday, Jan 13, 2022 - 01:19 AM (IST)
ਨਵੀਂ ਦਿੱਲੀ- ਟੋਕੀਓ ਓਲੰਪਿਕ ਦੇ ਚਾਂਦੀ ਦਾ ਤਮਗਾ ਜੇਤੂ ਪਹਿਲਵਾਨ ਰਵੀ ਦਾਹੀਆ ਨੇ ਰਾਸ਼ਟਰੀ ਰਾਜਧਾਨੀ ’ਚ ਸੰਕੇਤਕ ਦੌੜ ਦੇ ਨਾਲ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਕਵੀਂਸ ਬੈਟਨ ਰਿਲੇਅ ਦੇ ਭਾਰਤੀ ਪੜਾਅ ਦੀ ਸ਼ੁਰੂਆਤ ਕੀਤੀ। ਬਰਮਿੰਘਮ ਖੇਡਾਂ ਦੀ ਕਵੀਂਸ ਬੈਟਨ ਸੋਮਵਾਰ ਨੂੰ ਇਥੇ ਪਹੁੰਚੀ ਸੀ। ਦਹੀਆ ਨੇ ਕਿਹਾ ਕਿ ਬੈਟਨ ਰਿਲੇਅ ਦਾ ਹਿੱਸਾ ਬਣ ਕੇ ਬਹੁਤ ਵਧੀਆ ਲੱਗ ਰਿਹਾ ਹੈ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਰਾਸ਼ਟਰਮੰਡਲ ਖੇਡਾਂ ਲਈ ਮੇਰੀਆਂ ਤਿਆਰੀਆਂ ਚੰਗੀ ਤਰ੍ਹਾਂ ਅੱਗੇ ਵਧ ਰਹੀਆਂ ਹਨ ਅਤੇ ਮੈਂ ਬਰਮਿੰਘਮ ’ਚ ਸੋਨ ਤਮਗਾ ਜਿੱਤਣ ਨੂੰ ਲੈ ਕੇ ਆਸਵੰਦ ਹਾਂ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦਾ ਆਯੋਜਨ 28 ਜੁਲਾਈ ਤੋਂ 8 ਅਗਸਤ ਵਿਚਾਲੇ ਕੀਤਾ ਜਾਵੇਗਾ। ਪਿਛਲੀ ਵਾਰ ਦੀਆਂ ਖੇਡਾਂ ਦੇ ਮੁਕਾਬਲੇ ਇਸ ਵਾਰ ਕਵੀਂਸ ਬੈਟਨ ਰਿਲੇਅ ਦਾ ਆਯੋਜਨ ਮਹਾਮਾਰੀ ਕਾਰਨ ਸੰਕੇਤਕ ਰੂਪ ਨਾਲ ਕੀਤਾ ਜਾ ਰਿਹਾ ਹੈ। ਦਿੱਲੀ ’ਚ ਕਵੀਂਸ ਬੈਟਨ ਰਿਲੇਅ ’ਚ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਅਤੇ ਜਨਰਲ ਸਕੱਤਰ ਰਾਜੀਵ ਮਹਿਤਾ ਸਮੇਤ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਹ ਖ਼ਬਰ ਪੜ੍ਹੋ- ਪਿਛਲੇ ਸਾਲ ਆਸਟ੍ਰੇਲੀਆ ’ਚ ਮਿਲੀ ਸਫਲਤਾ, ਭਾਰਤੀ ਕ੍ਰਿਕਟ ਦੇ ਮਹਾਨ ਪ੍ਰਦਰਸ਼ਨਾਂ ’ਚੋਂ ਇਕ : ਗਾਵਾਸਕਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।