‘ਫਿੱਟ ਇੰਡੀਆ’ ਮੂਵਮੈਂਟ ਨਾਲ ਜੁੜੀ ਭਾਰਤ ਦੀ ਸਟਾਰ ਪਹਿਲਵਾਨ ਬਬੀਤਾ ਫੋਗਟ

08/30/2019 3:03:30 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿੱਟਨੈਸ ਨੂੰ ਲੈ ਕੇ ਕਾਫੀ ਜਾਗਰੁਕ ਰਹਿੰਦੇ ਹਨ ਅਤੇ ਲੋਕਾਂ ਨੂੰ ਵੀ ਫਿੱਟਨੈਸ ਪ੍ਰਤੀ ਜਾਗਰੁਕ ਕਰਦੇ ਰਹਿੰਦੇ ਹਨ। ਇਸ ਕੜੀ ਵਿਚ ਉਨ੍ਹਾਂ ਨੇ ‘ਫਿੱਟ ਇੰਡੀਆ’ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ ਜਿਸਦਾ ਟੀਚਾ ਫਿੱਟਨੈਸ ਨੂੰ ਬੜ੍ਹਾਵਾ ਦੇਣਾ ਅਤੇ ਲੋਕਾਂ ਨੂੰ ਫਿੱਟਨੈਸ ਪ੍ਰਤੀ ਜਾਗਰੁਕ ਕਰਨਾ ਹੈ। ਪ੍ਰਧਾਨ ਮੰਤਰੀ ਦੀ ਮੁਹਿੰਮ ਤੋਂ ਬਾਅਦ ਲਗਾਤਾਰ ਲੋਕ ਇਸ ਨਾਲ ਜੁੜ ਰਹੇ ਹਨ। ਸਟਾਰ ਮਹਿਲਾ ਪਹਿਲਵਾਨ ਬਬੀਤਾ ਫੋਗਟ ਵੀ ਇਸ ਮੁਹਿੰਮ ਨਾਲ ਜੁੜ ਗਈ ਹੈ। ਉਸਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ ਕਿ ਉਹ ਇਸ ਮੁਹਿੰਮ ਵਿਚ ਸਹਿਭਾਗੀ ਬਣ ਕੇ ਇਸ ਨੂੰ ਅੱਗੇ ਵਧਾ ਰਹੀ ਹੈ। ਨਾਲ ਹੀ ਉਸਨੇ ਦੇਸ਼ ਵਾਸੀਆਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ।

PunjabKesari

ਭਾਰਤੀ ਮਹਿਲਾ ਪਹਿਲਵਾਨ ਫੋਗਟ ਨੇ ਟਵੀਟ ਕਰ ਕਿਹਾ, ‘‘ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਖੇਡ ਮੰਤਰੀ ਕਿਰੇਨ ਰਿਜਿਜੂ ਜੀ ਨੇ ਫਿੱਟ ਇੰਡੀਆ ਮੂਵਮੈਂਟ ਲਾਂਚ ਕੀਤਾ ਹੈ। ਮੈਂ ਤਾਂ ਇਸ ਵਿਚ ਸਹਿਭਾਗੀ ਬਣ ਕੇ ਫਿੱਟ ਇੰਡੀਆ ਮੂਵਮੈਂਟ ਨੂੰ ਅੱਗੇ ਵਧਾ ਰਹੀ ਹਾਂ ਅਤੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਤੁਸੀਂ ਵੀ ਇਸ ਮੁਹਿੰਮ ਦਾ ਹਿੱਸਾ ਬਮੇ ਅਤੇ ਆਪਣੇ ਸਰੀਰ ਨੂੰ ਫਿੱਟ ਬਣਾਓ, ਦੇਸ਼ ਨੂੰ ਅੱਗੇ ਵਧਾਓ।’’


Related News