ਵੇਲੇਂਸ਼ੀਆ ਨੇ ਵਿਲਾਰੀਅਲ ਨੂੰ 3-1 ਨਾਲ ਹਰਾਇਆ
Friday, Apr 12, 2019 - 09:20 PM (IST)
ਮੈਡ੍ਰਿਡ— ਡੇਨੀਅਲ ਵਾਸ ਤੇ ਗੋਂਸਾਲੋ ਗੁਏਡੇਸ ਦੇ ਆਖਰੀ ਸਮੇਂ ਵਿਚ ਕੀਤੇ ਗਏ ਗੋਲਾਂ ਦੀ ਬਦੌਲਤ ਵੇਲੇਂਸ਼ੀਆ ਨੇ ਯੂਰੋਪਾ ਲੀਗ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਸਥਾਨਕ ਪਸੰਦੀਦਾ ਵਿਲਾਰੀਅਲ ਨੂੰ 3-1 ਨਾਲ ਹਰਾ ਦਿੱਤਾ। ਵਾਸ ਨੇ ਮੈਚ ਦੇ 91ਵੇਂ ਮਿੰਟ ਵਿਚ ਗੋਲ ਕਰ ਕੇ ਵੇਲੇਂਸ਼ੀਆ ਦੀ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰਵਾ ਦਿੱਤੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 2004 ਯੂਏਫਾ ਕੱਪ ਸੈਮੀਫਾਈਨਲ ਦਾ ਦੁਬਾਰਾ ਮੈਚ ਰਿਹਾ, ਜਿਸ ਵਿਚ ਵੇਲੇਂਸ਼ੀਆ ਨੇ ਜਿੱਤ ਦਰਜ ਕੀਤੀ ਸੀ। ਵਿੰਗਰ ਨੂੰ ਚੌਥੇ ਮਿੰਟ 'ਚ ਹੀ ਵਿਆਰੀਅਲ ਦੇ ਖੇਤਰ 'ਚ ਪੇਨਲਟੀ ਮਿਲ ਗਈ, ਹਾਲਾਂਕਿ ਆਂਦ੍ਰੇਸ ਫਰਨਾਡਿਜ਼ ਨੇ ਦਾਨੀ ਪਾਰੇਜੋ ਦੀ ਪੇਨਲਟੀ ਦਾ ਬਚਾਅ ਕਰ ਲਿਆ ਪਰ ਗੁਅਡੇਜ਼ ਨੇ ਠੀਕ ਸਮੇਂ ਨਾਲ ਨਿਸ਼ਾਨਾ ਲਗਾ ਕੇ ਗੋਲ ਕੀਤਾ।