WPL 2025 : ਮੁੰਬਈ ਇੰਡੀਅਨਜ਼ ਦੀ ਪਹਿਲੀ ਜਿੱਤ, ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ
Wednesday, Feb 19, 2025 - 11:03 AM (IST)

ਵਡੋਦਰਾ– ਨੈਟ ਸਾਈਬਰ ਬ੍ਰੰਟ (2 ਵਿਕਟਾਂ/57 ਦੌੜਾਂ) ਦੇ ਆਲਰਾਊਂਡ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਇੰਡੀਅਨਜ਼ ਨੇ ਮੰਗਲਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ 5ਵੇਂ ਮੁਕਾਬਲੇ ਵਿਚ ਮੰਗਲਵਾਰ ਨੂੰ 23 ਗੇਂਦਾਂ ਬਾਕੀ ਰਹਿੰਦਿਆਂ ਗੁਜਰਾਤ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਦੀਆਂ 120 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੇ 22 ਦੇ ਸਕੋਰ ’ਤੇ ਆਪਣੀ ਪਹਿਲੀ ਵਿਕਟ ਗੁਆ ਦਿੱਤੀ। ਹੈਲੀ ਮੈਥਿਊਜ਼ (17) ਸਸਤੇ ਵਿਚ ਆਊਟ ਹੋਈ। ਇਸ ਤੋਂ ਬਾਅਦ 7ਵੇਂ ਓਵਰ ਵਿਚ ਪ੍ਰਿਯਾ ਮਿਸ਼ਰਾ ਨੇ ਯਾਸਤਿਕਾ ਭਾਟੀਆ (8) ਨੂੰ ਆਊਟ ਕੀਤਾ। ਕਪਤਾਨ ਹਰਮਨਪ੍ਰੀਤ ਕੌਰ 4 ਦੌੜਾਂ ਬਣਾ ਕੇ ਆਊਟ ਹੋਈ। ਐਮੇਲੀਆ ਕੇਰ 19 ਦੌੜਾਂ ਬਣਾ ਕੇ ਆਊਟ ਹੋਈ। ਨੈਟ ਸਾਈਬਰ ਬ੍ਰੰਟ ਨੇ 39 ਗੇਂਦਾਂ ਵਿਚ 11 ਚੌਕੇ ਲਾਉਂਦੇ ਹੋਏ 57 ਦੌੜਾਂ ਦੀ ਪਾਰੀ ਖੇਡੀ। ਸੰਜੀਵਨਾ ਸਜਨਾ 10 ਦੌੜਾਂ ਬਣਾ ਕੇ ਅਜੇਤੂ ਰਹੀ। ਮੁੰਬਈ ਨੇ 16.1 ਓਵਰਾਂ ਵਿਚ 122 ਦੌੜਾਂ ਬਣਾ ਕੇ 5 ਵਿਕਟਾਂ ਨਾਲ ਮੁਕਾਬਲਾ ਜਿੱਤ ਲਿਆ।
ਇਸ ਤੋਂ ਪਹਿਲਾਂ ਗੁਜਰਾਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਉਸ ਨੇ ਇਕ ਤੋਂ ਬਾਅਦ ਇਕ ਆਪਣੀਆਂ 4 ਵਿਕਟਾਂ 28 ਦੌੜਾਂ ਤੱਕ ਗੁਆ ਦਿੱਤੀਆਂ। ਬੇਥ ਮੂਨੀ 1, ਲਾਰਾ ਵੁਲਫਾਟਰ 4, ਦਿਆਲਨ ਹੇਮਲਤਾ 9 ਤੇ ਕਪਤਾਨ ਐਆਸ਼ਲੇ ਗਾਰਡਨਰ 10 ਦੌੜਾਂ ਬਣਾ ਕੇ ਆਊਟ ਹੋਈਆਂ। ਹਰਲੀਨ ਦਿਓਲ ਤੇ ਕਾਸ਼ੀ ਗੌਤਮ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। 12ਵੇਂ ਓਵਰ ਵਿਚ ਹੈਲੀ ਮੈਥਿਊਜ਼ ਨੇ ਕਾਸ਼ੀ ਗੌਤਮ (20) ਨੂੰ ਆਊਟ ਕਰ ਕੇ ਮੁੰਬਈ ਨੂੰ 5ਵੀਂ ਸਫਲਤਾ ਦਿਵਾਈ। ਡਿਆਂਡ੍ਰਾ ਡੌਟਿਨ 7, ਸਿਮਰਨ ਸ਼ੇਖ 3, ਤਨੁਜਾ ਕੰਵਰ 13 ਦੌੜਾਂ ਬਣਾ ਕੇ ਆਊਟ ਹੋਈਆਂ। ਹਰਲੀਨ ਦਿਓਲ ਨੇ ਟੀਮ ਲਈ ਸਭ ਤੋਂ ਵੱਧ 32 ਦੌੜਾਂ ਦੀ ਪਾਰੀ ਖੇਡੀ। ਸਿਆਲੀ ਸਾਤਘਰੇ 13 ਦੌੜਾਂ ’ਤੇ ਅਜੇਤੂ ਰਹੀ। ਗੁਰਜਾਤ ਨੇ ਨਿਰਧਾਰਿਤ 20 ਓਵਰਾਂ ਵਿਚ 9 ਵਿਕਟਾਂ ’ਤੇ 120 ਦੌੜਾਂ ਬਣਾਈਆਂ।