WPL 2023 : ਮੁੰਬਈ ਨੇ ਦਿੱਲੀ ਨੂੰ ਦਿੱਤਾ 110 ਦੌੜਾਂ ਦਾ ਟੀਚਾ
Monday, Mar 20, 2023 - 09:01 PM (IST)
ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 18ਵਾਂ ਮੈਚ ਅੱਜ ਸ਼ਾਮ ਨਵੀਂ ਮੁੰਬਈ ਸਥਿਤ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 109 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਦਿੱਲੀ ਨੂੰ ਜਿੱਤ ਲਈ 110 ਦੌੜਾਂ ਦਾ ਟੀਚਾ ਦਿੱਤਾ।
ਮੁੰਬਈ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ। ਮੁੰਬਈ ਵਲੋਂ ਕਪਤਾਨ ਹਰਮਨਪ੍ਰੀਤ ਕੌਰ ਨੇ 23 ਦੌੜਾਂ, ਯਸਤਿਕਾ ਭਾਟੀਆ ਨੇ 1 ਦੌੜ, ਨੈਟ ਸਕੀਵੀਅਰ ਬ੍ਰੰਟ ਨੇ 0 ਦੌੜ, ਹੇਲੀ ਮੈਥਿਊਜ਼ ਨੇ 5 ਦੌੜਾਂ, ਅਮੇਲੀਆ ਕੇਰ ਨੇ 8 ਦੌੜਾਂ, ਪੂਜਾ ਵਸਤਰਾਕਾਰ ਨੇ 26 ਦੌੜਾਂ, ਈਸਾ ਵੋਂਗ ਨੇ 23 ਦੌੜਾਂ, ਅਮਨਜੋਤ ਕੌਰ ਨੇ 19 ਦੌੜਾਂ ਤੇ ਹੁਮੇਰਾ ਕਾਜ਼ੀ ਨੇ 2 ਦੌੜਾਂ ਬਣਾਈਆਂ। ਦਿੱਲੀ ਲਈ ਮਾਰੀਜ਼ਾਨਾ ਕੈਪ ਨੇ 2, ਸ਼ਿਖਾ ਪਾਂਡੇ ਨੇ 2, ਜੈਸ ਜੋਨਾਸਨ ਨੇ 2 ਤੇ ਅਰੁੰਧਤੀ ਰੈੱਡੀ ਨੇ 1 ਵਿਕਟ ਲਈਆਂ। ਮੁੰਬਈ ਪਹਿਲਾਂ ਹੀ ਪਲੇਆਫ 'ਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਇਸ ਦੇ ਨਾਲ ਹੀ ਦਿੱਲੀ ਜਿੱਤ ਦਰਜ ਕਰਕੇ ਪਲੇਆਫ ਵਿੱਚ ਪਹੁੰਚਣ ਵਾਲੀ ਦੂਜੀ ਟੀਮ ਬਣਨਾ ਚਾਹੇਗੀ।
ਇਹ ਵੀ ਪੜ੍ਹੋ : ਬੋਪੰਨਾ ਨੇ ਰਚਿਆ ਇਤਿਹਾਸ, ATP ਮਾਸਟਰਸ 1000 ਖ਼ਿਤਾਬ ਜਿੱਤਣ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣੇ
ਪਿੱਚ ਰਿਪੋਰਟ
ਨਵੀਂ ਮੁੰਬਈ ਵਿੱਚ ਹੁਣ ਤੱਕ ਖੇਡੇ ਗਏ 8 ਮੈਚਾਂ ਵਿੱਚੋਂ ਛੇ ਵਾਰ ਪਿੱਛਾ ਕਰਨ ਵਾਲੀ ਟੀਮ ਜੇਤੂ ਰਹੀ ਹੈ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਟਾਸ ਜਿੱਤਣ ਤੋਂ ਬਾਅਦ ਟੀਮਾਂ ਨੂੰ ਪਹਿਲਾਂ ਫੀਲਡਿੰਗ ਕਰਨੀ ਚਾਹੀਦੀ ਹੈ।
ਮੌਸਮ ਦਾ ਮਿਜਾਜ਼
ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। 60 ਫੀਸਦੀ ਨਮੀ ਦੇ ਨਾਲ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਾਰਨ ਪੂਰਾ ਮੈਚ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਐਥਲੀਟ ਅਕਸ਼ਦੀਪ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ, ਮੰਤਰੀ ਮੀਤ ਹੇਅਰ ਨੇ ਦਿੱਤੀ ਵਧਾਈ
ਸੰਭਾਵਿਤ ਪਲੇਇੰਗ 11
ਮੁੰਬਈ ਇੰਡੀਅਨਜ਼ : ਹੇਲੀ ਮੈਥਿਊਜ਼, ਯਸਤਿਕਾ ਭਾਟੀਆ (ਵਿਕਟਕੀਪਰ), ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਅਮੇਲੀਆ ਕੇਰ, ਈਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਧਾਰਾ ਗੁੱਜਰ, ਜਿੰਤਾਮਨੀ ਕਲੀਤਾ, ਸਾਇਕਾ ਇਸ਼ਾਕ
ਦਿੱਲੀ ਕੈਪੀਟਲਜ਼ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਐਲਿਸ ਕੈਪਸ, ਜੇਮੀਮਾ ਰੌਡਰਿਗਜ਼, ਮਾਰਿਜ਼ਨ ਕਪ, ਜੇਸ ਜੋਨਾਸਨ, ਤਾਨਿਆ ਭਾਟੀਆ (ਵਿਕਟਕੀਪਰ), ਅਰੁੰਧਤੀ ਰੈਡੀ, ਸ਼ਿਖਾ ਪਾਂਡੇ, ਰਾਧਾ ਯਾਦਵ, ਪੂਨਮ ਯਾਦਵ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।