WPL 2023 : ਹਰਮਨਪ੍ਰੀਤ ਦਾ ਅਰਧ ਸੈਂਕੜਾ, ਮੁੰਬਈ ਨੇ ਗੁਜਰਾਤ ਨੂੰ ਦਿੱਤਾ 163 ਦੌੜਾਂ ਦਾ ਟੀਚਾ
Tuesday, Mar 14, 2023 - 09:14 PM (IST)
ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਜਾਇੰਟਸ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 12ਵਾਂ ਮੈਚ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਈਆਂ। ਇਸ ਤਰ੍ਹਾਂ ਮੁੰਬਈ ਨੇ ਗੁਜਰਾਤ ਨੂੰ ਜਿੱਤ ਲਈ 163 ਦੌੜਾਂ ਦਾ ਟੀਚਾ ਦਿੱਤਾ।
ਮੁੰਬਈ ਲਈ ਕਪਤਾਨ ਹਰਮਨਪ੍ਰੀਤ ਕੌਰ ਨੇ 51 ਦੌੜਾਂ, ਵਸਤਿਕਾ ਭਾਟੀਆ ਨੇ 44 ਦੌੜਾਂ, ਨੈਟ ਸਾਇਵਰ-ਬਰੰਟ ਨੇ 36 ਦੌੜਾਂ, ਅਮੇਲੀਆ ਕੇਰ ਨੇ 19 ਦੌੜਾਂ ਬਣਾਈਆਂ। ਗੁਜਰਾਤ ਲਈ ਐਸ਼ਲੇ ਗਾਰਡਨਰ ਨੇ 3, ਕਿਮ ਗਾਰਥ ਨੇ 1, ਸਨੇਹ ਰਾਣਾ ਨੇ 1 ਤੇ ਤਨੁਜਾ ਕੰਵਰ ਨੇ 1 ਵਿਕਟ ਲਈਆਂ। ਦੋਵੇਂ ਟੀਮਾਂ 4-4 ਮੈਚ ਖੇਡ ਚੁੱਕੀਆਂ ਹਨ। ਮੁੰਬਈ ਡਬਲਯੂ.ਪੀ.ਐੱਲ. ਦੇ ਸ਼ੁਰੂਆਤੀ ਸੈਸ਼ਨ 'ਚ ਅਜੇਤੂ ਰਹੀ ਹੈ ਜਦਕਿ ਗੁਜਰਾਤ ਨੇ ਸਿਰਫ ਇਕ ਮੈਚ ਜਿੱਤਿਆ ਹੈ।
ਇਹ ਵੀ ਪੜ੍ਹੋ : WPL 2023 : ਦਿੱਲੀ ਦੀ ਸ਼ਾਨਦਾਰ ਜਿੱਤ, ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ
ਪਿੱਚ ਰਿਪੋਰਟ
ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਆਖਰੀ ਮੈਚ ਦੀ ਦੂਜੀ ਪਾਰੀ 'ਚ ਵਿਕਟ ਨੇ ਕੁਝ ਟਰਨ ਦਿੱਤਾ। ਸੀਜ਼ਨ ਦੀ ਸ਼ੁਰੂਆਤ ਵਿੱਚ 200+ ਸਕੋਰ ਬਣਾਉਣ ਵਾਲੀਆਂ ਪਿੱਚਾਂ ਖਰਾਬ ਹੋਣ ਲੱਗੀਆਂ ਹਨ ਅਤੇ ਇਸ ਨਾਲ 170 ਦੀ ਰੇਂਜ ਵਿੱਚ ਬਰਾਬਰ ਸਕੋਰ ਵਿੱਚ ਗਿਰਾਵਟ ਦੇਖਣ ਨੂੰ ਮਿਲੇਗੀ। ਹਾਲਾਂਕਿ ਹੁਣ ਤੱਕ ਤ੍ਰੇਲ ਬਹੁਤ ਘੱਟ ਪਈ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਪਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ।
ਮੌਸਮ ਦਾ ਮਿਜਾਜ਼
ਮੁੰਬਈ ਵਿੱਚ ਤਾਪਮਾਨ 27 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ CSK ਦੀ ਸਭ ਤੋਂ ਵੱਡੀ ਤਾਕਤ, ਟੀਮ ਦਾ ਦਿਲ : ਹਰਭਜਨ ਸਿੰਘ
ਪਲੇਇੰਗ 11
ਮੁੰਬਈ ਇੰਡੀਅਨਜ਼ ਵੂਮੈਨ : ਹੇਲੀ ਮੈਥਿਊਜ਼, ਯਾਸਤਿਕਾ ਭਾਟੀਆ (ਵਿਕਟਕੀਪਰ), ਨੈਟ ਸਾਇਵਰ-ਬਰੰਟ, ਹਰਮਨਪ੍ਰੀਤ ਕੌਰ (ਕਪਤਾਨ), ਧਾਰਾ ਗੁੱਜਰ, ਅਮੇਲੀਆ ਕੇਰ, ਈਸੀ ਵੋਂਗ, ਅਮਨਜੋਤ ਕੌਰ, ਹੁਮੈਰਾ ਕਾਜ਼ੀ, ਜਿਂਤੀਮਨੀ ਕਲਿਤਾ, ਸਾਈਕਾ ਇਸ਼ਾਕ।
ਗੁਜਰਾਤ ਜਾਇੰਟਸ ਵੂਮੈਨ : ਸਬਹਿਨੇਨੀ ਮੇਘਨਾ, ਸੋਫੀਆ ਡੰਕਲੇ, ਹਰਲੀਨ ਦਿਓਲ, ਐਸ਼ਲੇ ਗਾਰਡਨਰ, ਦਯਾਲਨ ਹੇਮਲਥਾ, ਐਨਾਬੈਲ ਸਦਰਲੈਂਡ, ਸੁਸ਼ਮਾ ਵਰਮਾ (ਵਿਕਟਕੀਪਰ), ਕਿਮ ਗਾਰਥ, ਤਨੁਜਾ ਕੰਵਰ, ਸਨੇਹ ਰਾਣਾ (ਕਪਤਾਨ), ਮਾਨਸੀ ਜੋਸ਼ੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਾਵਬ।