WPL 2023 : ਬੈਂਗਲੁਰੂ ਨੇ ਦਿੱਲੀ ਨੂੰ ਦਿੱਤਾ 151 ਦੌੜਾਂ ਦਾ ਟੀਚਾ

Monday, Mar 13, 2023 - 08:57 PM (IST)

ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮਹਿਲਾ ਪ੍ਰੀਮੀਅਰ ਲੀਗ ਦਾ 11ਵਾਂ ਮੈਚ ਅੱਜ ਨਵੀਂ ਮੁੰਬਈ ਦੀ ਡਾ.ਡੀ.ਵਾਈ ਪਾਟਿਲ ਸਪੋਰਟਸ ਅਕੈਡਮੀ 'ਚ ਖੇਡਿਆ ਜਾ ਰਿਹਾ ਹੈ। ਦਿੱਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 150 ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਦਿੱਲੀ ਨੂੰ ਜਿੱਤ ਲਈ 151 ਦੌੜਾਂ ਦਾ ਟੀਚਾ ਦਿੱਤਾ।

ਬੈਂਗਲੁਰੂ ਲਈ ਐਲਿਸੀ ਪੇਰੀ ਨੇ 67 ਦੌੜਾਂ ਦੀ ਤੇ ਰਿਚਾ ਘੋਸ਼ ਨੇ 37 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆ। ਕਪਤਾਨ ਸਮ੍ਰਿਤੀ ਮੰਧਾਨਾ ਨੇ 8 ਦੌੜਾਂ, ਸੌਫੀ ਡਿਵਾਈਨ ਨੇ 21 ਦੌੜਾਂ, ਹੀਥਰ ਨਾਈਟ ਨੇ 11 ਤੇ ਸ਼੍ਰੇਅੰਕਾ ਪਾਟਿਲ ਨੇ 4 ਦੌੜਾਂ ਬਣਾਈਆਂ। ਦਿੱਲੀ ਲਈ ਸ਼ਿਖਾ ਪਾਂਡੇ ਨੇ 3 ਤੇ ਤਾਰਾ ਨੌਰਿਸ ਨੇ 1 ਵਿਕਟਾਂ ਲਈਆਂ। ਦਿੱਲੀ ਨੇ ਚਾਰ ਵਿੱਚੋਂ ਤਿੰਨ ਮੈਚ ਜਿੱਤੇ ਹਨ ਅਤੇ ਉਹ ਚੋਟੀ ਦੇ ਦੋ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰੇਗੀ। ਦੂਜੇ ਪਾਸੇ, ਆਰਸੀਬੀ ਹੁਣ ਤੱਕ ਖੇਡੇ ਗਏ ਸਾਰੇ ਚਾਰ ਮੈਚ ਹਾਰ ਚੁੱਕੀ ਹੈ ਅਤੇ ਜਿੱਤ ਦੀ ਭਾਲ ਵਿੱਚ ਹੈ।

ਪਿੱਚ ਰਿਪੋਰਟ

ਪਿੱਚ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਸ ਮੈਚ 'ਚ ਬੱਲੇਬਾਜ਼ਾਂ ਨੂੰ ਕਾਫੀ ਸਹਿਯੋਗ ਮਿਲੇਗਾ। ਪਿਛਲੇ ਪੰਜ ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 159 ਦੌੜਾਂ ਰਿਹਾ ਹੈ। ਟਾਸ ਜਿੱਤਣ ਵਾਲੀ ਟੀਮ ਸੰਭਾਵਿਤ ਤੌਰ 'ਤੇ ਬੱਲੇਬਾਜ਼ੀ ਕਰਨ ਦੀ ਚੋਣ ਕਰ ਸਕਦੀ ਹੈ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਹਰਾਇਆ, ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜਾ

ਮੌਸਮ

ਨਵੀਂ ਮੁੰਬਈ ਵਿੱਚ ਤਾਪਮਾਨ 26 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਲੇਇੰਗ 11

ਰਾਇਲ ਚੈਲੰਜਰਜ਼ ਬੈਂਗਲੁਰੂ ਵੂਮੈਨ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ), ਸ਼੍ਰੇਅੰਕਾ ਪਾਟਿਲ, ਦਿਸ਼ਾ ਕਸਾਤ, ਮੇਗਨ ਸਕੂਟ, ਆਸ਼ਾ ਸ਼ੋਬਾਨਾ, ਰੇਣੁਕਾ ਠਾਕੁਰ ਸਿੰਘ, ਪ੍ਰੀਤੀ ਬੋਸ

ਦਿੱਲੀ ਕੈਪੀਟਲਜ਼ ਵੂਮੈਨ : ਮੇਗ ਲੈਨਿੰਗ (ਕਪਤਾਨ), ਸ਼ੈਫਾਲੀ ਵਰਮਾ, ਐਲਿਸ ਕੈਪਸੀ, ਜੇਮਿਮਾਹ ਰੌਡਰਿਗਜ਼, ਮੈਰੀਜ਼ਾਨੇ ਕਪ, ਤਾਨੀਆ ਭਾਟੀਆ (ਵਿਕਟਕੀਪਰ), ਜੇਸ ਜੋਨਾਸਨ, ਅਰੁੰਧਤੀ ਰੈੱਡੀ, ਰਾਧਾ ਯਾਦਵ, ਸ਼ਿਖਾ ਪਾਂਡੇ, ਤਾਰਾ ਨੌਰਿਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News