WTC Final : ਜਾਣੋ ਪੰਜਵੇਂ ਦਿਨ ਹੋਵੇਗੀ ਖੇਡ ਜਾਂ ਫਿਰ ਚੜ੍ਹੇਗਾ ਇਕ ਹੋਰ ਦਿਨ ਮੀਂਹ ਦੀ ਭੇਟ

06/22/2021 5:08:20 PM

ਸਪੋਰਟਸ ਡੈਸਕ— ਖ਼ਰਾਬ ਮੌਸਮ ਤੇ ਮੀਂਹ ਨੇ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਚਲ ਰਹੇ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ (ਡਬਲਯੂ. ਟੀ. ਸੀ. ਫ਼ਾਈਨਲ) ਦਾ ਮਜ਼ਾ ਕਿਰਕਿਰਾ ਕਰ ਦਿੱਤਾ ਹੈ। ਮੀਂਹ ਕਾਰਨ ਪਹਿਲੇ ਤੇ ਚੌਥੇ ਦਿਨ ਦੀ ਖੇਡ ਸ਼ੁਰੂ ਹੀ ਨਾ ਹੋ ਸਕੀ ਜਦਕਿ ਦੂਜੇ ਤੇ ਤੀਜੇ ਦਿਨ ਵੀ ਖ਼ਰਾਬ ਰੌਸ਼ਨ ਕਾਰਨ ਖੇਡ ਨੂੰ ਛੇਤੀ ਖ਼ਤਮ ਕਰਨਾ ਪਿਆ। ਪੰਜਵੇਂ ਦਿਨ ਦੇ ਮੌਸਮ ਦੀ ਗੱਲ ਕਰੀਏ  ਤਾਂ ਆਸਮਾਨ ’ਚ ਬਦਲ ਛਾਏ ਰਹਿਣਗੇ ਤੇ ਮੀਂਹ ਦੀ ਸੰਭਾਵਨਾ ਘੱਟ ਹੈ। ਹਾਲਾਂਕਿ ਕੁਝ ਓਵਰ ਖੇਡਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝ ਹੀ ਗਏ ਏਡਮ ਜੰਪਾ, ਤਸਵੀਰਾਂ ਆਈਆਂ ਸਾਹਮਣੇ

PunjabKesariਜੇਕਰ ਪੰਜਵੇਂ ਦਿਨ ਦੀ ਖੇਡ ਅੱਗੇ ਵਧਦੀ ਹੈ ਤਾਂ ਭਾਰਤੀ ਤੇਜ਼ ਗੇਂਦਬਾਜ਼ ਅਹਿਮ ਸਾਬਤ ਹੋ ਸਕਦੇ ਹਨ ਤੇ ਉਨ੍ਹਾਂ ਕੋਲ ਛੇਤੀ ਕੁਝ ਵਿਕਟ ਕੱਢਣ ਦਾ ਮੌਕਾ ਹੋਵੇਗਾ। ਉਹ ਤਜਰਬੇਕਾਰ ਖਿਡਾਰੀ ਕੇਨ ਵਿਲੀਅਮਸਨ ਤੇ ਰਾਸ ਟੇਲਰ ਨੂੰ ਛੇਤੀ ਤੋਂ ਛੇਤੀ ਪਵੇਲੀਅਨ ਭੇਜ ਸਕਦੇ ਹਨ। ਜੇਕਰ ਮੈਚ ਡਰਾਅ ਜਾਂ ਟਾਈ ਹੁਦਾ ਹੈ ਤਾਂ ਦੋਹਾਂ ਟੀਮਾਂ ਨੂੰ ਸੰਯੁਕਤ ਜੇਤੂ ਐਲਾਨਿਆ ਜਾਵੇਗਾ। 22 ਜੂਨ ਭਾਵ ਅੱਜ ਸਾਊਥੰਪਟਨ ’ਚ ਬੱਦਲ ਛਾਏ ਰਹਿਣਗੇ। ਸਵੇਰੇ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਾਮ ਨੂੰ ਮੀਂਹ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ : ਸਪੇਨ 'ਚ ICC ਕਰਵਾਏਗਾ ਵਨ ਡੇ ਸੀਰੀਜ਼, ਇਸ ਵਜ੍ਹਾ ਨਾਲ ਲਿਆ ਫੈਸਲਾ

141.1 ਓਵਰ ਦਾ ਹੀ ਅਜੇ ਤਕ ਹੋ ਸਕਿਆ ਸੀ ਖੇਡ
ਮੈਚ ’ਚ ਚਾਰ ਦਿਨਾਂ ’ਚ 360 ਓਵਰ ਕੀਤੇ ਜਾਣੇ ਸਨ ਪਰ ਅਜੇ ਤਕ ਸਿਰਫ 141.1 ਓਵਰ ਦਾ ਹੀ ਖੇਡ ਹੋ ਸਕਿਆ ਹੈ। ਹੁਣ ਮੈਚ ’ਚ ਜ਼ਿਆਦਾ ਤੋਂ ਜ਼ਿਆਦਾ 196 ਓਵਰ ਹੀ ਕੀਤੇ ਜਾ ਸਕਦੇ ਹਨ। ਭਾਰਤ ਨੇ ਟਾਸ ਗੁਆਉਣ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ’ਚ 217 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਨਿਊਜ਼ੀਲੈਂਡ ਨੇ ਦੋ ਵਿਕਟ ’ਤੇ 101 ਦੌੜਾਂ ਬਣਾਈਆਂ। ਕੀਵੀ ਕਪਤਾਨ ਵਿਲੀਅਮਸਨ ਤੇ ਟੇਲਰ ਕ੍ਰੀਜ਼ ’ਤੇ ਟਿੱਕੇ ਹੋਏ ਸਨ। ਜਦਕਿ ਡਵੇਨ ਕਾਨਵੇ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News