ਵਿਸ਼ਵ ਰਿਕਾਰਡਧਾਰੀ ਕਿਪਤੁਮ ਲੰਡਨ ਮੈਰਾਥਨ ''ਚ ਡੋਪ ''ਚ ਪਾਜ਼ੀਟਿਵ
Saturday, Apr 27, 2019 - 07:48 PM (IST)
ਨੈਰੋਬੀ-ਵਿਸ਼ਵ ਹਾਫ ਮੈਰਾਥਨ ਰਿਕਾਰਡਧਾਰੀ ਕੇਨਯਾਈ ਦੌੜਾਕ ਅਬ੍ਰਾਹਮ ਕਿਪਤੁਮ ਨੂੰ ਡੋਪ ਟੈਸਟ ਵਿਚ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਹੋਣ ਵਾਲੀ ਲੰਡਨ ਮੈਰਾਥਨ ਤੋਂ ਆਈ. ਏ. ਏ. ਐੱਫ. ਨੇ ਅਸਥਾਈ ਤੌਰ 'ਤੇ ਪਾਬੰਦੀਸ਼ੁਦਾ ਕਰ ਦਿੱਤਾ ਹੈ। ਕਿਪਤੁਮ ਦੇ ਡੋਪ ਪਾਜ਼ੀਟਿਵ ਪਾਏ ਜਾਣ ਦੀ ਖਬਰ ਸ਼ੁੱਕਰਵਾਰ ਰਾਤ ਨੂੰ ਜਨਤਕ ਹੋਈ ਸੀ, ਜਿਸ ਸਮੇਂ ਉਹ ਲੰਡਨ ਵਿਚ ਹੀ ਮੌਜੂਦ ਸੀ ਪਰ ਅਸਥਾਈ ਪਾਬੰਦੀ ਤੋਂ ਬਾਅਦ ਉਹ ਵਤਨ ਐਲਡੋਰੇਟ ਪਰਤ ਗਿਆ ਹੈ।
