ਪੰਜਾਬੀਆਂ ਦੇ ਦਮ ''ਤੇ ਭਾਰਤ ਨੇ ਵਰਲਡ ਹਾਕੀ ਸੀਰੀਜ਼ ਖਿਤਾਬ ਜਿੱਤਿਆ

Sunday, Jun 16, 2019 - 02:22 PM (IST)

ਪੰਜਾਬੀਆਂ ਦੇ ਦਮ ''ਤੇ ਭਾਰਤ ਨੇ ਵਰਲਡ ਹਾਕੀ ਸੀਰੀਜ਼ ਖਿਤਾਬ ਜਿੱਤਿਆ

ਸਪੋਰਟਸ ਡੈਸਕ— ਭਾਰਤ ਨੇ ਵਰਲਡ ਹਾਕੀ ਸੀਰੀਜ਼ ਫਾਈਨਲਸ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਨੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ 5-1 ਨਾਲ ਹਰਾਇਆ। ਭਾਰਤ ਦੀ ਜਿੱਤ 'ਚ ਪੰਜਾਬੀ ਖਿਡਾਰੀਆਂ ਦਾ ਕਾਫੀ ਯੋਗਦਾਨ ਰਿਹਾ। ਟੀਮ ਵੱਲੋਂ ਵਰੁਣ ਕੁਮਾਰ ਅਤੇ ਹਰਮਨਪ੍ਰੀਤ ਨੇ ਦੋ-ਦੋ ਜਦਕਿ ਵਿਵੇਕ ਨ ਇਕ ਗੋਲ ਕੀਤਾ। 

ਭਾਰਤ ਨੇ ਚੌਥੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਦੱਖਣੀ ਅਫਰੀਕਾ ਨੂੰ ਹਰਾਇਆ। ਟੀਮ ਦੀ ਇਹ ਦੱਖਣੀ ਅਫਰੀਕਾ 'ਤੇ 44 ਮੈਚਾਂ 'ਚ 27ਵੀਂ ਜਿੱਤ ਹੈ। ਜਦਕਿ ਜਾਪਾਨ ਨੇ ਅਮਰੀਕਾ ਨੂੰ 4-2 ਨਾਲ ਹਰਾਕੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਇੰਡੀਅਨ ਹਾਕੀ ਟੀਮ ਦੇ ਕਪਤਾਨ ਜਲੰਧਰ ਦੇ ਮਨਪ੍ਰੀਤ ਨੂੰ ਟੂਰਨਾਮੈਂਟ ਆਫ ਦਿ ਪਲੇਅਰ ਦੇ ਖਿਤਾਬ ਨਾਲ ਨਵਾਜ਼ਿਆ ਗਿਆ। ਉਨ੍ਹਾਂ ਨੇ ਉੜੀਸਾ ਦੇ ਮੁੱਖਮੰਤਰੀ ਨਵੀਨ ਪਟਨਾਇਕ ਨੂੰ ਸਨਮਾਨਤ ਕੀਤਾ।


author

Tarsem Singh

Content Editor

Related News