ਵਰਲਡ ਗੋਲਡ ਮੈਡਲਿਸਟ ਪਾਵਰ ਲਿਫਟਰ ਸੁਧਾਕਰ ਦੀ ਅਮਰੀਕਾ ''ਚ ਸੜਕ ਹਾਦਸੇ ''ਚ ਮੌਤ

Sunday, Oct 20, 2019 - 11:40 AM (IST)

ਵਰਲਡ ਗੋਲਡ ਮੈਡਲਿਸਟ ਪਾਵਰ ਲਿਫਟਰ ਸੁਧਾਕਰ ਦੀ ਅਮਰੀਕਾ ''ਚ ਸੜਕ ਹਾਦਸੇ ''ਚ ਮੌਤ

ਨਿਊਯਾਰਕ (ਗੋਗਨਾ)- ਭਾਰਤੀ ਮੂਲ ਦੇ ਪ੍ਰਸਿੱਧ ਵੇਟ ਲਿਫਟਰ ਸੁਧਾਕਰ ਜੈਅੰਤ ਦੀ ਕੁਝ ਦਿਨ ਪਹਿਲਾਂ ਇਥੇ ਸਾਨ ਡਿਏਗੋ, ਕੈਲੀਫੋਰਨੀਆ ਵਿਖੇ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਨਾਲ ਪੂਰੇ ਵੇਟ ਲਿਫਟਿੰਗ ਜਗਤ ਵਿਚ ਸ਼ੋਕ ਦੀ ਲਹਿਰ ਦੌੜ ਗਈ। ਜੈਅੰਤ ਵਰਲਡ ਮਾਸਟਰਜ਼ ਗੋਲਡ ਮੈਡਲ ਜਿੱਤਣ ਤੋਂ ਬਾਅਦ ਆਪਣੇ ਦੋ ਸਾਥੀਆਂ ਨਾਲ ਸਫਰ ਕਰ ਰਿਹਾ ਸੀ, ਜਿਸ ਦੌਰਾਨ ਦੋ ਹੋਰ ਸਾਥੀ ਵੇਟ ਲਿਫਟਰਾਂ ਸੰਤੋਖ ਸਿੰਘ ਤੇ ਅਰਚਨਾ ਜੈਨ ਨਾਲ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਸੰਤੋਖ ਸਿੰਘ ਤੇ ਅਰਚਨਾ ਜੈਨ ਨੂੰ ਤਾਂ ਸੱਟਾਂ ਲੱਗੀਆਂ ਪਰ ਸੁਧਾਕਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਸੁਧਾਕਰ ਇਕ ਰਿਟਾਇਰਡ ਇੰਡੀਅਨ ਆਰਮੀ ਕਰਨਲ ਸੀ। ਉਸ ਨੇ ਆਪਣੇ ਨਾਂ ਕਈ ਤਮਗੇ ਕੀਤੇ ਸਨ, ਜਿਨ੍ਹਾਂ ਵਿਚ ਮਾਂਟ੍ਰੀਅਲ 'ਚ ਇਕ ਗੋਲਡ ਵਰਲਡਜ਼ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵੀ ਸ਼ਾਮਲ ਹੈ, ਜਿਹੜੀ ਉਸ ਨੇ ਸਾਨ ਡਿਏਗੋ ਵਿਚ ਮੁਕਾਬਲੇ ਤੋਂ ਠੀਕ ਪਹਿਲਾਂ ਜਿੱਤੀ ਸੀ। ਉਹ ਸੰਨ 2011 ਤੋਂ ਆਈ. ਐੱਮ. ਡਬਲਯੂ. ਐੱਲ. ਦੀ ਅਗਵਾਈ ਵੀ ਕਰ ਰਿਹਾ ਸੀ ।


Related News