ਵਿਸ਼ਵ ਕੱਪ ਕੁਆਲੀਫਾਇੰਗ : ਪੁਰਤਗਾਲ ਤੇ ਬੈਲਜੀਅਮ ਦੇ ਮੈਚ ਰਹੇ ਡਰਾਅ

Monday, Mar 29, 2021 - 12:41 AM (IST)

ਵਿਸ਼ਵ ਕੱਪ ਕੁਆਲੀਫਾਇੰਗ : ਪੁਰਤਗਾਲ ਤੇ ਬੈਲਜੀਅਮ ਦੇ ਮੈਚ ਰਹੇ ਡਰਾਅ

ਲੰਡਨ– ਪੁਰਤਗਾਲ ਤੇ ਬੈਲਜੀਅਮ ਨੂੰ ਆਪਣੇ ਵਿਸ਼ਵ ਕੱਪ ਕੁਆਲੀਫਾਇੰਗ ਮੈਚਾਂ ਵਿਚ ਡਰਾਅ ਨਾਲ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਜਦਕਿ ਆਇਰਲੈਂਡ ਉਲਟਫੇਰ ਦਾ ਸ਼ਿਕਾਰ ਹੋਇਆ। ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲੀ ਟੀਮ ਨੂੰ ਸਰਬੀਆ ਨੇ 2-2 ਨਾਲ ਡਰਾਅ ’ਤੇ ਰੋਕ ਦਿੱਤਾ ਜਦਕਿ ਬੈਲਜੀਅਮ ਤੇ ਚੈੱਕ ਗਣਰਾਜ ਵਿਚਾਲੇ ਮੈਚ 1-1 ਨਾਲ ਡਰਾਅ ਰਿਹਾ। ਉਥੇ ਹੀ ਲਗਜ਼ਮਬਰਗ ਨੇ ਵੱਡਾ ਉਲਟਫੇਰ ਕਰਦੇ ਹੋਏ ਆਇਰਲੈਂਡ ਨੂੰ 1-0 ਨਾਲ ਹਰਾ ਦਿੱਤਾ। ਇਨ੍ਹਾਂ ਸਾਰਿਆਂ ਤੋਂ ਇਲਾਵਾ ਸਟੇਫਨੀ ਫ੍ਰੈਪਾਰਟ ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ ਵਿਚ ਰੈਫਰਿੰਗ ਕਰਨ ਵਾਲੀ ਪਹਿਲੀ ਮਹਿਲਾ ਰੈਫਰੀ ਬਣੀ, ਜਿਸ ਵਿਚ ਨੀਦਰਲੈਂਡ ਨੇ ਲਾਤੀਵੀਆ ਨੂੰ 2-0 ਨਾਲ ਹਰਾ ਦਿੱਤਾ। ਸਟੇਫਨੀ ਪੁਰਸ਼ ਚੈਂਪੀਅਨਸ ਲੀਗ ਤੇ ਫ੍ਰੈਂਚ ਲੀਗ ਵਿਚ ਵੀ ਰੈਫਰਿੰਗ ਕਰਨ ਵਾਲੀ ਪਹਿਲਾ ਮਹਿਲਾ ਰੈਫਰੀ ਬਣੀ ਸੀ।

PunjabKesari

ਇਹ ਖ਼ਬਰ ਪੜ੍ਹੋ-ਨਿਊਜ਼ੀਲੈਂਡ ਨੇ ਪਹਿਲੇ ਟੀ20 ’ਚ ਬੰਗਲਾਦੇਸ਼ ਨੂੰ 66 ਦੌੜਾਂ ਨਾਲ ਹਰਾਇਆ


ਪੁਰਤਗਾਲ ਦੇ ਮੈਚ ਵਿਚ ਰੋਨਾਲਡੋ ਨੇ ਗੁੱਸੇ ਵਿਚ ਕਪਤਾਨ ਆਰਮਬੈਂਡ ਨੂੰ ਮੈਦਾਨ ’ਤੇ ਸੁੱਟ ਦਿੱਤਾ ਤੇ ਮੈਦਾਨ ਤੋਂ ਬਾਹਰ ਚਲਾ ਗਿਆ। ਆਖਰੀ ਮਿੰਟ ਵਿਚ ਉਸਦੀ ਸ਼ਾਟ ਲਾਈਨ ’ਤੇ ਜਾ ਰਹੀ ਸੀ ਜਦੋਂ ਸਰਬੀਆ ਦੇ ਸਟੇਫਾਨ ਮਿਤ੍ਰੋਵਿਚ ਨੇ ਫਿਸਲ ਕੇ ਉਸ ਨੂੰ ਰੋਕਿਆ ਪਰ ਟੀ. ਵੀ. ਰੀਪਲੇਅ ਵਿਚ ਲੱਗ ਰਿਹਾ ਸੀ ਕਿ ਗੇਂਦ ਨੇ ਲਾਈਨ ਪਾਰ ਕਰ ਲਈ ਸੀ ਪਰ ਗੋਲ ਲਾਈਨ ਤਕਨੀਕ ਤੇ ਵੀਡੀਓ ਰੀਵੀਊ ਦਾ ਇਸਤੇਮਾਲ ਵਿਸ਼ਵ ਕੱਪ ਕੁਆਲੀਫਾਇਰ ਵਿਚ ਨਹੀਂ ਕੀਤਾ ਜਾ ਰਿਹਾ ਹੈ। ਮੌਜੂਦਾ ਯੂਰਪੀਅਨ ਚੈਂਪੀਅਨ ਪੁਰਤਗਾਲ ਲਈ ਡਿਆਗੋ ਜੋਟਾ ਨੇ ਦੋ ਗੋਲ ਕੀਤੇ ਜਦਕਿ ਸਰਬੀਆ ਦੇ ਲਈ ਐਲਕਸਾਂਦ੍ਰ ਮਿਤ੍ਰੋਵਿਚ ਤੇ ਫਿਲਿਪ ਕੋਸਿਤਚ ਨੇ ਗੋਲ ਕੀਤੇ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼


ਉਥੇ ਹੀ ਰੋਮੇਲੂ ਲੁਕਾਕੂ ਨੇ ਗੋਲ ਕਰਕੇ ਬੈਲਜੀਅਮ ਨੂੰ ਹਾਰ ਤੋਂ ਬਚਾਇਆ, ਜਿਸ ਨਾਲ ਟੀਮ ਇਕ ਅੰਕ ਹਾਸਲ ਕਰ ਸਕੀ। ਚੈੱਕ ਗਣਰਾਜ ਨੇ ਲੂਕਾਸ ਪ੍ਰੋਵੋਡ ਦੇ 50ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਬੜ੍ਹਤ ਬਣਾ ਲਈ ਸੀ ਪਰ 10 ਮਿੰਟ ਬਾਅਦ ਲੁਕਾਕੂ ਨੇ ਸਕੋਰ 1-1 ਨਾਲ ਬਰਾਬਰ ਕੀਤਾ, ਜਿਹੜਾ ਅੰਤ ਤਕ ਬਰਕਰਾਰ ਰਿਹਾ। ਗਰੁੱਪ-ਈ ਦੇ ਇਕ ਹੋਰ ਮੈਚ ਵਿਚ ਬੇਲਾਰੂਸ ਨੇ ਐਸਤੋਨੀਆ ’ਤੇ 4-2 ਨਾਲ ਜਿੱਤ ਦਰਜ ਕੀਤੀ। ਗਰੁੱਪ-ਜੀ ਵਿਚ ਨੀਦਰਲੈਂਡ ਨੇ ਲਾਤੀਵੀਆ ਨੂੰ 2-0 ਨਾਲ ਹਰਾ ਕੇ ਵਾਪਸੀ ਕੀਤੀ ਜਦਕਿ ਤੁਰਕੀ ਨੇ ਨਾਰਵੇ ’ਤੇ 3-0 ਨਾਲ ਜਿੱਤ ਹਾਸਲ ਕੀਤੀ।

 

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News