World Cup Final : ਇਨ੍ਹਾਂ 5 ਖਿਡਾਰੀਆਂ 'ਤੇ ਰਹਿਣਗੀਆਂ ਨਜ਼ਰਾਂ, ਸਪਿਨਰ ਜਾਂ ਚੱਲਣਗੇ ਤੇਜ਼ ਗੇਂਦਬਾਜ਼?
Saturday, Nov 18, 2023 - 11:57 PM (IST)
ਸਪੋਰਟਸ ਡੈਸਕ : ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ ਤਾਂ ਪੂਰਾ ਭਾਰਤੀ ਭਾਰਤੀ ਟੀਮ ਦੀ ਜਿੱਤ ਲਈ ਅਰਦਾਸਾਂ ਕਰ ਰਿਹਾ ਹੋਵੇਗਾ। ਟੀਮ ਇੰਡੀਆ ਵਿਸ਼ਵ ਕੱਪ 'ਚ ਹੁਣ ਤੱਕ ਅਜੇਤੂ ਰਹਿ ਕੇ ਫਾਈਨਲ 'ਚ ਪਹੁੰਚੀ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਵੀ ਸ਼ੁਰੂਆਤੀ ਅਸਫਲਤਾਵਾਂ ਤੋਂ ਬਾਅਦ ਲਗਾਤਾਰ 8 ਜਿੱਤਾਂ ਹਾਸਲ ਕਰਕੇ ਫਾਈਨਲ 'ਚ ਪਹੁੰਚ ਗਿਆ ਹੈ। ਹਾਲਾਂਕਿ, ਆਈਸੀਸੀ ਟੂਰਨਾਮੈਂਟਾਂ 'ਚ ਆਸਟ੍ਰੇਲੀਆ ਦਾ ਹਮੇਸ਼ਾ ਹੀ ਬੋਲਬਾਲਾ ਰਿਹਾ ਹੈ ਪਰ ਇਸ ਵਾਰ ਟੀਮ ਇੰਡੀਆ ਦੇ ਪ੍ਰਦਰਸ਼ਨ ਦੀ ਨਿਰੰਤਰਤਾ ਕਾਰਨ ਆਸਟ੍ਰੇਲੀਆ ਲਈ ਇਹ ਖੇਡ ਆਸਾਨ ਨਹੀਂ ਹੋਵੇਗੀ। ਆਓ ਜਾਣਦੇ ਹਾਂ ਮੈਚ ਦੌਰਾਨ ਕਿਨ੍ਹਾਂ 5 ਚੋਣਵੇਂ ਖਿਡਾਰੀਆਂ 'ਤੇ ਰਹਿਣਗੀਆਂ ਸਭ ਦੀਆਂ ਨਜ਼ਰਾਂ-
ਰੋਹਿਤ ਸ਼ਰਮਾ
ਬਨਾਮ ਪੈਟ ਕਮਿੰਸ: ਗੇਂਦਾਂ 229, 176 ਦੌੜਾਂ, 2 ਆਊਟ
ਬਨਾਮ ਮਿਸ਼ੇਲ ਸਟਾਰਕ: ਗੇਂਦਾਂ 141, 146 ਦੌੜਾਂ, 3 ਆਊਟ
ਬਨਾਮ ਜੋਸ਼ ਹੇਜ਼ਲਵੁੱਡ: ਬਾਲ 87, ਰਨ 67, ਆਊਟ 1
ਬਨਾਮ ਐਡਮ ਜ਼ੈਂਪਾ: ਗੇਂਦਾਂ 128, 127 ਦੌੜਾਂ, 4 ਆਊਟ
ਬਨਾਮ ਗਲੇਨ ਮੈਕਸਵੈੱਲ: ਗੇਂਦਾਂ 122, 149 ਦੌੜਾਂ, ਆਊਟ 1
ਵਿਰਾਟ ਕੋਹਲੀ
ਬਨਾਮ ਪੈਟ ਕਮਿੰਸ: ਗੇਂਦਾਂ 161, 166 ਦੌੜਾਂ, ਆਊਟ 1
ਬਨਾਮ ਮਿਸ਼ੇਲ ਸਟਾਰਕ: ਗੇਂਦਾਂ 145, 139 ਦੌੜਾਂ, ਆਊਟ 1
ਬਨਾਮ ਜੋਸ਼ ਹੇਜ਼ਲਵੁੱਡ: ਗੇਂਦ 88, ਰਨ 51, ਆਊਟ 5
ਬਨਾਮ ਐਡਮ ਜ਼ੈਂਪਾ: ਗੇਂਦਾਂ 232, 254 ਦੌੜਾਂ, ਆਊਟ 5
ਬਨਾਮ ਗਲੇਨ ਮੈਕਸਵੈੱਲ: ਬਾਲ 160, 145 ਦੌੜਾਂ, ਆਊਟ 2
ਸ਼ੁਭਮਨ ਗਿੱਲ
ਬਨਾਮ ਪੈਟ ਕਮਿੰਸ: ਗੇਂਦਾਂ 12, 10 ਦੌੜਾਂ, ਆਊਟ 0
ਬਨਾਮ ਮਿਸ਼ੇਲ ਸਟਾਰਕ: ਗੇਂਦਾਂ 39, 35 ਦੌੜਾਂ, 2 ਆਊਟ
ਬਨਾਮ ਜੋਸ਼ ਹੇਜ਼ਲਵੁੱਡ: ਗੇਂਦ 30, ਰਨ 29, ਆਊਟ 0
ਬਨਾਮ ਐਡਮ ਜ਼ੈਂਪਾ: ਬਾਲ 47, ਰਨ 37, ਆਊਟ 2
ਬਨਾਮ ਗਲੇਨ ਮੈਕਸਵੈੱਲ: ਬਾਲ 7, ਰਨ 8, ਆਊਟ 0
ਡੇਵਿਡ ਵਾਰਨਰ
ਬਨਾਮ ਜਸਪ੍ਰੀਤ ਬੁਮਰਾਹ: ਗੇਂਦਾਂ 123, ਦੌੜਾਂ 117, ਆਊਟ 2
ਬਨਾਮ ਮੁਹੰਮਦ ਸਿਰਾਜ: ਗੇਂਦ 27, 35 ਦੌੜਾਂ, ਆਊਟ 0
ਬਨਾਮ ਮੁਹੰਮਦ ਸ਼ਮੀ: ਗੇਂਦਾਂ 117, ਦੌੜਾਂ 103, ਆਊਟ 3
ਬਨਾਮ ਕੁਲਦੀਪ ਯਾਦਵ: ਬਾਲ 83, ਰਨ 66, ਆਊਟ 3
ਬਨਾਮ ਰਵਿੰਦਰ ਜਡੇਜਾ: ਗੇਂਦਾਂ 123, ਦੌੜਾਂ 117, ਆਊਟ 2
ਸਟੀਵ ਸਮਿਥ
ਬਨਾਮ ਜਸਪ੍ਰੀਤ ਬੁਮਰਾਹ: ਗੇਂਦ 188, ਰਨ 222, ਆਊਟ 2
ਬਨਾਮ ਮੁਹੰਮਦ ਸਿਰਾਜ: ਬਾਲ 34, ਰਨ 22, ਆਊਟ 1
ਬਨਾਮ ਮੁਹੰਮਦ ਸ਼ਮੀ: ਗੇਂਦ 109, ਰਨ 118, ਆਊਟ 4
ਬਨਾਮ ਕੁਲਦੀਪ ਯਾਦਵ: ਗੇਂਦ 126, ਰਨ 145, ਆਊਟ 2
ਬਨਾਮ ਰਵਿੰਦਰ ਜਡੇਜਾ: ਗੇਂਦਾਂ 222, ਦੌੜਾਂ 188, ਆਊਟ 2
ਵਿਸ਼ਵ ਕੱਪ 2023 ਦੇ ਦਿਲਚਸਪ ਅੰਕੜੇ
- ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਨੇ ਵਿਸ਼ਵ ਕੱਪ 2023 ਵਿੱਚ 8 ਮੈਚਾਂ 'ਚ 537 ਦੌੜਾਂ ਜੋੜੀਆਂ - ਜੋ ਕਿਸੇ ਵੀ ਜੋੜੀ ਦੁਆਰਾ ਸਭ ਤੋਂ ਵੱਧ ਹਨ।
- ਇਸ ਵਿਸ਼ਵ ਕੱਪ 'ਚ ਭਾਰਤ ਦੇ ਗੇਂਦਬਾਜ਼ਾਂ ਨੇ 95 ਵਿਕਟਾਂ ਲਈਆਂ ਹਨ। ਆਸਟ੍ਰੇਲੀਆਈ ਗੇਂਦਬਾਜ਼ਾਂ ਨੇ 2007 'ਚ 97 ਅਤੇ 2003 'ਚ 96 ਵਿਕਟਾਂ ਲਈਆਂ ਸਨ। ਇਤਫਾਕਨ ਉਸ ਸਮੇਂ ਦੌਰਾਨ ਆਸਟ੍ਰੇਲੀਆ ਨੇ ਲਗਾਤਾਰ 11 ਮੈਚ ਜਿੱਤ ਕੇ ਕੱਪ ਜਿੱਤਿਆ ਸੀ।
ਐਡਮ ਜ਼ੈਂਪਾ ਨੇ ਇਸ ਵਿਸ਼ਵ ਕੱਪ ਦੇ ਮੱਧ ਓਵਰਾਂ ਵਿੱਚ ਸਭ ਤੋਂ ਵੱਧ ਵਿਕਟਾਂ (17) ਲਈਆਂ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਆਸਟ੍ਰੇਲੀਆ: ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਸਟੀਵ ਸਮਿਥ, ਮਾਰਨਸ ਲੈਬੂਸ਼ੇਨ, ਗਲੇਨ ਮੈਕਸਵੈੱਲ, ਜੋਸ਼ ਇੰਗਲਿਸ (ਵਿਕੇਟ), ਪੈਟ ਕਮਿੰਸ (ਕਪਤਾਨ), ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।