ਵਿਸ਼ਵ ਕੱਪ 2023 ਕੁਆਲੀਫਾਇਰ ICC ਲੀਗ ਟੂ 14 ਅਗਸਤ ਤੋਂ
Monday, Aug 12, 2019 - 08:50 PM (IST)

ਦੁਬਈ— ਇੰਗਲੈਂਡ ਦੇ ਵਿਸ਼ਵ ਚੈਂਪੀਅਨ ਬਣਨ ਦੇ ਇਕ ਮਹੀਨੇ ਬਾਅਦ ਆਈ. ਸੀ. ਸੀ. ਨੇ ਸੋਮਵਾਰ ਨੂੰ ਪੁਰਸ਼ ਕ੍ਰਿਕਟ ਵਿਸ਼ਵ ਕੱਪ ਲੀਗ ਟੂ ਲਾਂਚ ਕੀਤੀ ਜੋ 2023 ਵਿਸ਼ਵ ਕੱਪ ਦੀ ਕੁਆਲੀਫੀਕੇਸ਼ਨ ਪ੍ਰਕ੍ਰਿਆ ਦਾ ਹਿੱਸਾ ਹੋਣਗੇ। ਲੀਗ ਟੂ 'ਚ ਸੱਤ ਟੀਮਾਂ ਨਾਮੀਬੀਆ, ਨੇਪਾਲ, ਓਮਾਨ, ਪਾਪੁਆ ਨਿਯੂ ਗਿਨੀਆ, ਸਕਾਟਲੈਂਡ, ਯੂ. ਏ. ਈ. ਤੇ ਅਮਰੀਕਾ ਸ਼ਾਮਲ ਹੋਣਗੀਆਂ। ਇਹ ਟੀਮਾਂ 21 ਤ੍ਰਿਕੋਣੀ ਸੀਰੀਜ਼ 'ਚ 126 ਵਨ ਡੇ ਮੈਚ ਖੇਡਣਗੀਆਂ।
ਸਾਰੀਆਂ ਸੱਤ ਟੀਮਾਂ ਅਗਸਤ 2019 ਤੋਂ ਜਨਵਰੀ 2022 ਤਕ ਢਾਈ ਸਾਲ 'ਚ 36.36 ਵਨ ਡੇ ਖੇਡਣਗੀਆਂ। ਸੀਰੀਜ਼ ਹੋ ਜਾਣ ਤੋਂ ਬਾਅਦ ਚੋਟੀ ਦੀਆਂ ਤਿੰਨ ਟੀਮਾਂ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਕੁਆਲੀਫਾਇਰ 2022 'ਚ ਜਗ੍ਹਾ ਬਣਾਉਣਗੀਆਂ। ਹੇਠਲੀਆਂ ਚਾਰ ਟੀਮਾਂ ਵਿਸ਼ਵ ਕੱਪ ਕੁਆਲੀਫਾਇਰ ਪਲੇਆਫ 2022 'ਚ ਖੇਡਣਗੀਆਂ। ਪਲੇਆਫ ਦੀ ਚੋਟੀ ਦੀਆਂ 2 ਟੀਮਾਂ ਨੂੰ ਕੁਆਲੀਫਾਇਰ 'ਚ ਜਗ੍ਹਾ ਮਿਲੇਗੀ।