WC 'ਚ ਇਸ ਵਾਰ ਮਿਲੇਗੀ ਘੱਟ ਸਵਿੰਗ, ਗੁਗਲੀ ਤੇ ਯਾਰਕਰ ਰਹਿਣਗੀਆਂ ਖਾਸ ਗੇਂਦਾਂ

Saturday, Jun 01, 2019 - 12:08 PM (IST)

WC 'ਚ ਇਸ ਵਾਰ ਮਿਲੇਗੀ ਘੱਟ ਸਵਿੰਗ, ਗੁਗਲੀ ਤੇ ਯਾਰਕਰ ਰਹਿਣਗੀਆਂ ਖਾਸ ਗੇਂਦਾਂ

ਸਪੋਰਟਸ ਡੈਸਕ— ਆਖਰਕਾਰ 12ਵੇਂ ਵਰਲਡ ਕੱਪ ਦਾ ਆਗਾਜ਼ ਹੋ ਚੁੱਕਾ ਹੈ। ਇੰਗਲੈਂਡ ਦੇ ਮੈਦਾਨਾਂ ਅਤੇ ਪਿੱਚਾਂ ਦੀ ਗੱਲ ਕਰੀਏ ਤਾਂ ਇਸ ਵਾਰ ਰਵਾਇਤੀ ਇੰਗਲਿਸ਼ ਹਾਲਾਤ ਨਹੀਂ ਹਨ। ਸਵਿੰਗ ਵੀ ਪਹਿਲੇ ਵਰਗੀ ਨਹੀਂ ਹੈ। ਇਸ ਲਈ ਇਸ ਵਰਲਡ ਕੱਪ 'ਚ ਗੁਗਲੀ, ਯਾਰਕਰ ਸਭ ਤੋਂ ਖਾਸ ਗੇਂਦਾਂ ਹੋਣ ਵਾਲੀਆਂ ਹਨ। ਆਓ ਜਾਣਦੇ ਹਾਂ 4 ਅਜਿਹੀਆਂ ਗੇਂਦਾਂ ਜੋ ਵਰਲਡ ਕੱਪ ਜਿਤਾਉਣ ਦੀ ਸਮਰਥਾ ਰਖਦੀਆਂ ਹਨ :-

1. ਯਾਰਕਰ : ਯਾਰਕਰ ਕਿਸੇ ਵੀ ਗੇਂਦਬਾਜ਼ ਲਈ ਬੈਸਟ ਗੇਂਦ ਹੁੰਦੀ ਹੈ। ਅਜਿਹੇ ਘੱਟ ਹੀ ਬੱਲੇਬਾਜ਼ ਹਨ ਜੋ ਯਾਰਕਰ ਚੰਗੀ ਤਰ੍ਹਾਂ ਖੇਡ ਸਕਣ। ਚੰਗੀ ਯਾਰਕਰ ਸੁੱਟਣ ਵਾਲਾ ਗੇਂਦਬਾਜ਼ ਟੀਮ 'ਚ ਹੋਵੇ ਤਾਂ ਇਕ ਕਪਤਾਨ ਲਈ ਇਸ ਤੋਂ ਚੰਗਾ ਕੁਝ ਵੀ ਨਹੀਂ। ਦੌੜਾਂ ਰੋਕਣ ਲਈ ਯਾਰਕਰ ਚੰਗਾ ਬਦਲ ਰਹਿੰਦਾ ਹੈ। ਇਸ 'ਚ ਗਲਤੀ ਦਾ ਸਕੋਪ ਘੱਟ ਹੁੰਦਾ ਹੈ। ਪਰ ਗੇਂਦਬਾਜ਼ ਦੀ ਛੋਟੀ ਜਿਹੀ ਗਲਤੀ ਬੱਲੇਬਾਜ਼ ਲਈ ਮਦਦਗਾਰ ਸਾਬਤ ਹੋ ਸਕਦੀ ਹੈ। ਜੇਕਰ ਗੇਂਦ ਫੁਲਟਾਸ ਡਿੱਗੇਗੀ ਤਾਂ ਵੱਡਾ ਹਿੱਟ ਲਗ ਸਕਦਾ ਹੈ।

2. ਟਾਪ ਆਫ ਆਫ ਸਟੰਪ : ਜਦੋਂ ਆਫ-ਮਿਡਲ ਸਟੰਪ 'ਤੇ ਪਿੱਚ ਨੂੰ ਤੇਜ਼ ਹਿੱਟ ਕਰਦੀ ਹੋਈ ਗੇਂਦ ਸੁੱਟੀ ਜਾਂਦੀ ਹੈ ਤਾਂ ਬੱਲੇਬਾਜ਼ ਨੂੰ ਮੁਸ਼ਕਲ ਹੋ ਸਕਦੀ ਹੈ। ਬੱਲੇਬਾਜ਼ ਨੂੰ ਅੱਗੇ ਲਿਆਇਆ ਜਾ ਸਕੇ ਤਾਂ ਬੱਲੇ ਦਾ ਕਿਨਾਰਾ ਵੀ ਮਿਲ ਸਕਦਾ ਹੈ। 2 ਸਲਿਪ, ਗਲੀ ਦੇ ਨਾਲ ਅਜਿਹੀ ਗੇਂਦ ਵਿਕਟ ਦਿਵਾ ਸਕਦੀ ਹੈ।

3. ਗੁਗਲੀ : ਲੈੱਗ ਸਪਿਨ ਨੂੰ ਹਿੱਟ ਕਰ ਸਕਣਾ ਮੁਸ਼ਕਲ ਹੁੰਦਾ ਹੈ। ਸਪਿਨਰ ਦੋਵੇਂ ਪਾਸੇ ਸਪਿਨ ਕਰਾ ਸਕੇ ਅਤੇ ਪਾਰੀ 'ਚ ਕਦੀ ਵੀ ਗੇਂਦਬਾਜ਼ੀ ਕਰ ਸਕੇ, ਤਾਂ ਟੀਮ ਦਾ ਕਾਫੀ ਪ੍ਰਭਾਵ ਹੋ ਸਕਦਾ ਹੈ। ਜੇਕਰ ਉਹ ਚੰਗੀ ਗੁਗਲੀ ਸੁੱਟੇ ਤਾਂ ਵਿਕਟ ਟੇਕਿੰਗ ਆਪਸ਼ਨ ਰਹਿੰਦਾ ਹੈ।

4. ਬਾਊਂਸਰ : ਚੰਗੀ ਬਾਊਂਸਰ ਸੁੱਟਣ ਲਈ ਜ਼ਰੂਰੀ ਹੈ ਕਿ ਗੇਂਦ ਬੱਲੇਬਾਜ਼ ਦੀ ਨੱਕ ਦੀ ਸਿੱਧੇ ਪਾਸੇ ਉਠੇ। ਜੇਕਰ ਬਾਊਂਸਰ ਖਰਾਬ ਹੈ ਤਾਂ ਪੁਆਇੰਟ ਦੇ ਉੱਪਰ ਛੱਕਾ ਵੀ ਲਗ ਸਕਦਾ ਹੈ। ਚੰਗੀ ਬਾਊਂਸਰ 'ਤੇ ਬੱਲੇਬਾਜ਼ ਸ਼ਾਟ ਲਗਾਏ ਤਾਂ ਅਪਰ ਐੱਜ ਲੱਗਣ ਦੀ ਸੰਭਾਵਨਾ ਬਣਦੀ ਹੈ।


author

Tarsem Singh

Content Editor

Related News