ਪੀਟਰਸਨ ਨੇ ਬੁਹਰਾਹ ਨਾਲ ਨਿਪਟਨ ਲਈ ਸੱਜੇ ਹੱਥ ਦੇ ਬੱਲੇਬਾਜ਼ਾਂ ਨੂੰ ਦੱਸਿਆ ਤਰੀਕਾ
Thursday, Jun 06, 2019 - 04:24 PM (IST)

ਸਾਊਥੰਪਟਨ : ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਭਾਰਤ ਦੇ ਖਤਰਨਾਕ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨ ਦਾ ਤਰੀਕਾ ਕੱਢ ਲਿਆ ਹੈ ਪਰ ਉਨ੍ਹਾਂ ਦੀ ਸਲਾਹ ਸਿਰਫ ਸੱਜੇ ਹੱਥ ਦੇ ਬੱਲੇਬਾਜ਼ਾਂ ਲਈ ਹੈ। ਆਈ. ਸੀ. ਸੀ ਰੈਂਕਿੰਗ 'ਚ ਟਾਪ 'ਤੇ ਕਾਬਿਜ ਬੁਮਰਾਹ ਨੇ ਦੱਖਣ ਅਫਰੀਕਾ ਦੇ ਖਿਲਾਫ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੀਟਰਸਨ ਨੇ ਟਵਿੱਟਰ 'ਤੇ ਲਿੱਖਿਆ, 'ਸੱਜੇ ਹੱਥ ਦੇ ਸਾਰੇ ਬੱਲੇਬਾਜ਼ਾਂ ਲਈ ਜ਼ਰੂਰੀ ਸੂਚਨਾ। ਬੁਮਰਾਹ ਦੇ ਸਾਹਮਣੇ ਆਫ ਸਟੰਪ 'ਤੇ ਜਾਓ ਤੇ ਸਕਵੇਇਰ ਲੇਗ 'ਤੇ ਉਸ ਨੂੰ ਮਾਰਨੇ ਦੀ ਕੋਸ਼ਿਸ਼ ਕਰੋ। ਆਫ ਸਾਇਡ ਬਿਲਕੁਲ ਛੱਡ ਦੋ। ਭਾਰਤ ਦਾ ਸਾਹਮਣਾ ਛੇ ਜੂਨ ਨੂੰ ਆਸਟਰੇਲੀਆ ਨਾਲ ਹੋਵੇਗਾ।