ਧੋਨੀ ਨੂੰ ਚੌਥੇ ਨੰਬਰ ''ਤੇ ਬੱਲੇਬਾਜ਼ੀ ਕਰਨੀ ਚਾਹੀਦੀ : ਡੀਨ ਜੋਨਸ

Saturday, Jun 29, 2019 - 06:20 PM (IST)

ਧੋਨੀ ਨੂੰ ਚੌਥੇ ਨੰਬਰ ''ਤੇ ਬੱਲੇਬਾਜ਼ੀ ਕਰਨੀ ਚਾਹੀਦੀ : ਡੀਨ ਜੋਨਸ

ਸਪੋਰਟਸ ਡੈਸਕ— ਸਾਬਕਾ ਆਸਟਰੇਲੀਆਈ ਬੱਲੇਬਾਜ਼ ਡੀਨ ਜੋਨਸ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਨੂੰ ਮੌਜੂਦਾ ਵਿਸ਼ਵ ਕੱਪ ਵਿਚ ਭਾਰਤ ਦੇ ਬਚੇ ਹੋਏ ਮੈਚਾਂ ਵਿਚ ਚੌਥੇ ਨੰਬਰ ਦੇ ਅਹਿਮ ਸਥਾਨ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਅਫਗਾਨਿਸਤਾਨ ਤੇ ਵੈਸਟਇੰਡੀਜ਼ ਵਿਰੁੱਧ ਧੋਨੀ ਦੀ ਹੌਲੀ ਪਾਰੀ ਦੀ ਆਲੋਚਨਾ ਕੀਤੀ ਗਈ ਸੀ ਪਰ ਜੋਨਸ ਨੂੰ ਲੱਗਦਾ ਹੈ ਕਿ ਚੌਥੇ ਨੰਬਰ 'ਤੇ ਵਿਜੇ ਸ਼ੰਕਰ ਨੂੰ ਨਹੀਂ ਸਗੋਂ 37 ਸਾਲਾ ਵਿਕਟਕੀਪਰ ਬੱਲੇਬਾਜ਼ ਨੂੰ ਖੇਡਣਾ ਚਾਹੀਦਾ ਹੈ ਜਦਕਿ ਖੱਬੇ ਹੱਥ ਦੇ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਆਖਰੀ-11 ਵਿਚ ਸ਼ਾਮਲ ਕਰਨਾ ਚਾਹੀਦਾ ਹੈ ਕਿਉਂਕਿ ਉਹ ਟੀਮ ਵਿਚ ਵਾਧੂ ਸਪਿਨ ਬਦਲ ਮੁਹੱਈਆ ਕਰਵਾ ਸਕਦਾ ਹੈ।

 PunjabKesari

ਜੋਨਸ ਨੇ ਕਿਹਾ, ''ਆਮ ਤੌਰ 'ਤੇ ਜਦੋਂ ਟੀਮ ਜਿੱਤ ਰਹੀ ਹੋਵੇ ਤਾਂ ਮੈਂ ਟੀਮ ਵਿਚ ਛੇੜਛਾੜ ਨਹੀਂ ਕਰਨਾ ਚਾਹੁੰਦਾ ਪਰ ਮੈਂ ਚੌਥੇ ਨੰਬਰ 'ਤੇ ਖਿਡਾਰੀਆਂ ਦੇ ਬਾਰੇ ਵਿਚ ਚਿੰਤਤ ਹਾਂ। ਮੈਨੂੰ ਮਹਿੰਦਰ ਸਿੰਘ ਧੋਨੀ ਦੇ ਇਸ ਸਥਾਨ 'ਤੇ ਆਉਣ ਨਾਲ ਕੋਈ ਸੱਸ਼ਿਆ ਨਹੀਂ ਹੈ ਤੇ ਜੇਕਰ ਰਵਿੰਦਰ ਜਡੇਜਾ ਥੋੜ੍ਹਾ ਬਾਅਦ ਵਿਚ ਆਵੇ ਤਾਂ ਇਸ ਨਾਲ ਤੁਹਾਨੂੰ ਸਪਿਨ ਵਿਚ ਬਦਲ ਮਿਲ ਜਾਵੇਗਾ।''


Related News