ਰੋਹਿਤ ਸ਼ਰਮਾ ਦਾ ਖੁਲਾਸਾ, ਕੇਦਾਰ ਜਲਦੀ ਹੀ ਦਿਸ ਸਕਦੇ ਹਨ Race-4 ਫਿਲਮ ''ਚ

Monday, May 27, 2019 - 02:26 PM (IST)

ਰੋਹਿਤ ਸ਼ਰਮਾ ਦਾ ਖੁਲਾਸਾ, ਕੇਦਾਰ ਜਲਦੀ ਹੀ ਦਿਸ ਸਕਦੇ ਹਨ Race-4 ਫਿਲਮ ''ਚ

ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਚੇ ਹਨ। ਟੀਮ ਇੰਡੀਆ ਵੀ ਇੰਗਲੈਂਡ ਵਿਚ ਪਹੁੰਚ ਚੁੱਕੀ ਹੈ ਅਤੇ ਵਰਲਡ ਕੱਪ ਦੀ ਤਿਆਰੀ ਲਈ ਪ੍ਰੈਕਟਿਸ ਮੈਚ ਖੇਡ ਰਹੀ ਹੈ। ਇੰਡੀਆ ਟੀਮ ਨੂੰ 2 ਅਭਿਆਸ ਮੈਚ ਖੇਡਣੇ ਹਨ। ਆਪਣੇ ਪਹਿਲੇ ਮੈਚ ਵਿਚ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੂਜੇ ਅਭਿਆਸ ਮੈਚ ਲਈ ਐਤਵਾਰ ਨੂੰ ਲੰਡਨ ਤੋਂ ਕਾਰਡਿਫ ਲਈ ਰਵਾਨਾ ਹੋਈ। ਅਜਿਹੇ 'ਚ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਕੇਦਾਰ ਜਾਧਵ ਅਤੇ ਰਵਿੰਦਰ ਜਡੇਜਾ ਨਾਲ ਗੱਲਬਾਤ ਕਰ ਰਹੇ ਹਨ। ਇਹ ਵੀਡੀਓ ਇਨ੍ਹਾਂ ਦਿਨਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

View this post on Instagram

Bus drives are fun! PS - listen carefully! @kedarjadhavofficial @royalnavghan

A post shared by Rohit Sharma (@rohitsharma45) on

 

ਦਰਅਸਲ, ਵੀਡੀਓ ਮਤਾਬਕ ਤਿਨੋ ਖਿਡਾਰੀ ਬਸ ਵਿਚ ਬੈਠੇ ਦਿਸ ਰਹੇ ਹਨ। ਰੋਹਿਤ ਨੇ ਰਵਿੰਦਰ ਜਡੇਜਾ ਨੂੰ ਅਭਿਆਸ ਮੈਚ ਵਿਚ ਨਿਊਜ਼ੀਲੈਂਡ ਖਿਲਾਫ ਖੇਡੀ ਅਰਧ ਸੈਂਕੜੇ ਵਾਲੀ ਪਾਰੀ ਲਈ ਵਧਾਈ ਦਿੰਦੇ ਹਨ, ਇਸ ਦੇ ਬਦਲੇ ਜਡੇਜਾ ਵੀ ਰੋਹਿਤ ਨੂੰ ਧੰਨਵਾਦ ਕਰਦੇ ਹਨ। ਜਡੇਜਾ ਨੇ ਅੱਗੇ ਕਿਹਾ ਅਜਿਹੀ ਹੀ ਬੱਲੇਬਾਜ਼ੀ ਤੁਹਾਨੂੰ ਵਿਸ਼ਵ ਕੱਪ ਵਿਚ ਅੱਗੇ ਦੇਖਣ ਨੂੰ ਮਿਲੇਗੀ ਜਿਸ 'ਤੇ ਰੋਹਿਤ ਨੇ ਕਿਹਾ ਬਿਲਕੁਲ ਕਿਉਂਕਿ ਵਿਸ਼ਵ ਕੱਪ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ। ਰੋਹਿਤ ਨੇ ਇਸ ਵੀਡੀਓ ਵਿਚ ਕੇਦਾਰ ਜਾਧਵ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਦਾਰ ਰੇਸ-4 ਫਿਲਮ ਵਿਚ ਗੈਸਟ ਅਪੀਅਰੈਂਸ ਵਿਚ ਦਿਸ ਸਕਦੇ ਹਨ। ਕੇਦਾਰ ਨੇ ਵੀ ਮਜ਼ਾਕ ਕਰਦਿਆਂ ਕਿਹਾ ਕਿ ਅਜੇ ਗੱਲ ਚੱਲ ਰਹੀ ਹੈ। ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਮਿਲ ਸਕਦਾ ਹੈ।


Related News