ਆਇਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ ''ਚ ਜਿੱਤ ਦਾ ਸਵਾਦ ਚੱਖਣ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ

Wednesday, Jul 25, 2018 - 03:54 PM (IST)

ਆਇਰਲੈਂਡ ਨੂੰ ਹਰਾ ਕੇ ਵਿਸ਼ਵ ਕੱਪ ''ਚ ਜਿੱਤ ਦਾ ਸਵਾਦ ਚੱਖਣ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ

ਲੰਡਨ— ਪਹਿਲੇ ਮੈਚ 'ਚ ਇੰਗਲੈਂਡ ਨੂੰ ਹਰਾਉਣ ਦਾ ਮੌਕਾ ਗੁਆਉਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਵਿਸ਼ਵ ਕੱਪ 'ਚ ਵੀਰਵਾਰ ਨੂੰ ਹੇਠਲੀ ਰੈਂਕਿੰਗ ਵਾਲੀ ਆਇਰਲੈਂਡ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕਰਾਉਣ ਦੇ ਇਰਾਦੇ ਨਾਲ ਉਤਰੇਗੀ। 

ਪੂਲ ਬੀ ਦੇ ਪਹਿਲੇ ਮੈਚ 'ਚ ਭਾਰਤ ਨੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਇੰਗਲੈਂਡ ਨਾਲ 1-1 ਦਾ ਡਰਾਅ ਖੇਡਿਆ। ਖੇਡ ਦੇ 54ਵੇਂ ਮਿੰਟ 'ਚ ਇਕ ਗੋਲ ਨਾਲ ਬੜ੍ਹਤ ਬਰਕਰਾਰ ਰਖਣ ਦੇ ਬਾਵਜੂਦ ਭਾਰਤ ਨੇ ਆਖਰੀ ਪਲਾਂ 'ਚ ਬਰਾਬਰੀ ਦਾ ਗੋਲ ਗੁਆ ਦਿੱਤਾ। ਵਿਸ਼ਵ ਰੈਂਕਿੰਗ 'ਚ 10ਵੇਂ ਸਥਾਨ 'ਤੇ ਕਾਬਜ਼ ਭਾਰਤ ਦਾ ਸਾਹਮਣਾ ਹੁਣ 16ਵੀਂ ਰੈਂਕਿੰਗ ਵਾਲੀ ਆਇਰਲੈਂਡ ਨਾਲ ਹੈ ਪਰ ਉਸ ਨੂੰ ਹਲਕੇ 'ਚ ਲੈਣ ਦੀ ਗਲਤੀ ਟੀਮ ਇੰਡੀਆ ਬਿਲੁਕਲ ਵੀ ਨਹੀਂ ਕਰੇਗੀ। ਭਾਰਤੀ ਸਹਿਯੋਗੀ ਸਟਾਫ ਅਤੇ ਗੋਲਕੀਪਰ ਸਵਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਆਇਰਲੈਂਡ ਨੂੰ ਹਰਾ ਸਕਦੀ ਹੈ।


Related News