ਵਿਸ਼ਵ ਚੈਂਪੀਅਨ ਸ਼ਿਵੇਨ ITTF ਕਤਰ ਓਪਨ ਤੋਂ ਹਟੀ, ਇਹ ਹੈ ਵੱਡਾ ਕਾਰਨ

03/01/2020 8:59:08 PM

ਦੋਹਾ— ਵਿਸ਼ਵ ਚੈਂਪੀਅਨ ਚੀਨ ਦੀ ਲਿਯੂ ਸ਼ਿਵੇਨ ਨੇ ਐਤਵਾਰ ਨੂੰ ਸੱਟ ਕਾਰਨ ਆਈ. ਟੀ. ਟੀ. ਐੱਫ. ਵਿਸ਼ਵ ਟੂਰ ਪਲੇਟਿਨਮ ਕਤਰ ਓਪਨ ਤੋਂ ਹਟਣ ਦਾ ਐਲਾਨ ਕੀਤਾ। ਪੰਜ ਵਾਰ ਦੀ ਵਿਸ਼ਵ ਜੇਤੂ 29 ਸਾਲਾ ਸ਼ਿਵੇਨ ਨੂੰ ਮਹਿਲਾ ਸਿੰਗਲ ਤੇ ਮਿਕਸਡ ਡਬਲਜ਼ ਮੁਕਾਬਲਿਆਂ 'ਚ ਹਿੱਸਾ ਲੈਣਾ ਸੀ ਪਰ ਉਸਦੇ ਸੱਜੀ ਕੋਹਣੀ 'ਚ ਸੱਟ ਕਾਰਨ ਉਨ੍ਹਾਂ ਨੇ ਟੂਰਨਾਮੈਂਟ ਤੋਂ ਸਿਰਫ 2 ਦਿਨ ਪਹਿਲਾਂ ਹਟਣ ਦਾ ਫੈਸਲਾ ਕੀਤਾ। ਕਤਰ ਓਪਨ ਤਿੰਨ ਮਾਰਚ ਤੋਂ ਸ਼ੁਰੂ ਹੋ ਕੇ 8 ਮਾਰਚ ਤਕ ਚੱਲੇਗਾ। 
ਚੀਨ ਟੇਬਲ ਟੈਨਿਸ ਟੀਮ ਦੇ ਅਨੁਸਾਰ ਇਸ ਤੋਂ ਪਹਿਲਾਂ ਜਰਮਨੀ 'ਚ ਹੋਏ ਵਿਸ਼ਵ ਟੂਰ ਪਲੇਟਿਨਮ ਦੇ ਦੌਰਾਨ ਉਸਦੀ ਕੋਹਣੀ 'ਚ ਦਰਦ ਉੱਠਿਆ ਸੀ ਤੇ ਉਸਦਾ ਮੈਡੀਕਲ ਟੈਸਟ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਚੀਨ ਦੀ ਟੀਮ ਨੇ ਚੀਨ 'ਚ ਸਾਰੇ ਮੁਕਾਬਲਿਆਂ ਤੇ ਟ੍ਰੇਨਿੰਗ ਰੱਦ ਕਰ ਦਿੱਤੀ ਹੈ।


Gurdeep Singh

Content Editor

Related News