ਵਿਸ਼ਵ ਬੈੱਡਮਿੰਨਟ ਚੈਂਪੀਅਨਸ਼ਿਪ : ਸਿੰਧੂ ਆਸਾਨ ਜਿੱਤ ਨਾਲ ਤੀਜੇ ਦੌਰ ''ਚ

08/21/2019 10:53:04 PM

ਬਾਸੇਲ- ਪਿਛਲੀ ਚਾਂਦੀ ਦਾ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ ਨੇ ਵਿਸ਼ਵ ਬੈੱਡਮਿੰਟਨ ਚੈਂਪੀਅਨਸ਼ਿਪ ਵਿਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਚੀਨੀ ਤਾਈਪੇ ਦੀ ਪਾਈ ਯੂ ਪੋ ਨੂੰ ਲਗਾਤਾਰ ਗੇਮਾਂ ਵਿਚ 21-14, 21-15 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਬਣਾ ਲਈ ਹੈ। ਵਿਸ਼ਵ ਚੈਂਪੀਅਨਸ਼ਿਪ ਵਿਚ 4 ਤਮਗੇ ਜਿੱਤਣ ਵਾਲੀ ਇਕੋ-ਇਕ ਭਾਰਤੀ ਖਿਡਾਰਨ ਸਿੰਧੂ ਨੂੰ ਪਹਿਲੇ ਰਾਊਂਡ ਵਿਚ ਬਾਈ ਮਿਲੀ ਸੀ। ਉਸ ਨੇ ਦੂਸਰੇ ਰਾਊਂਡ ਦਾ ਇਹ ਮੁਕਾਬਲਾ 33 ਮਿੰਟ ਵਿਚ ਜਿੱਤਿਆ। 5ਵਾਂ ਦਰਜਾ ਪ੍ਰਾਪਤ ਸਿੰਧੂ ਨੇ ਤਾਈਪੇ ਦੀ ਖਿਡਾਰਨ ਨੂੰ ਦੋਵੇਂ ਗੇਮਾਂ ਵਿਚ ਕੋਈ ਮੌਕਾ ਨਹੀਂ ਦਿੱਤਾ।


Gurdeep Singh

Content Editor

Related News