ਵਿਸ਼ਵ ਤੀਰਅੰਦਾਜ਼ੀ ਸੰਸਥਾ ਨੇ AAI ਨੂੰ 1 ਮਹੀਨੇ ਦਾ ਦਿੱਤਾ ਅਲਟੀਮੇਟਮ
Wednesday, Jun 19, 2019 - 11:54 PM (IST)

ਕੋਲਕਾਤਾ— ਵਿਸ਼ਵ ਤੀਰਅੰਦਾਜ਼ੀ ਸੰਸਥਾ ਨੇ ਆਪਣੇ ਮੈਂਬਰ ਸੰਘਾਂ ਦੀ ਸੂਚੀ 'ਚੋਂ ਭਾਰਤੀ ਤੀਰਅੰਦਾਜ਼ੀ ਸੰਘ (ਏ. ਏ. ਆਈ.) ਦਾ ਨਾਂ ਹਟਾ ਦਿੱਤਾ ਹੈ ਅਤੇ ਇਸ ਨੂੰ ਅੰਦਰੂਨੀ ਸਮੱਸਿਆਵਾਂ ਸੁਲਝਾਉਣ ਲਈ 1 ਮਹੀਨੇ ਦਾ ਸਮਾਂ ਦਿੱਤਾ ਹੈ, ਨਹੀਂ ਤਾਂ ਉਸ ਨੂੰ ਮੁਅੱਤਲੀ ਝੱਲਣੀ ਪਵੇਗੀ। ਵਿਸ਼ਵ ਤੀਰਅੰਦਾਜ਼ੀ ਸੰਸਥਾ ਨੇ ਕਿਹਾ ਕਿ ਉਹ ਏ. ਏ. ਆਈ. ਦੀ ਮੁਅੱਤਲੀ 'ਤੇ ਫੈਸਲਾ ਕਰਨ ਲਈ 31 ਜੁਲਾਈ ਤਕ ਇੰਤਜ਼ਾਰ ਕਰੇਗੀ।