ਵੁਡਸ ਫਿਸਲੇ, ਹਾਫਮੈਨ ਦੀ ਸਿੰਗਲ ਬੜ੍ਹਤ ਜਾਰੀ

12/03/2017 4:10:39 PM

ਅਲਵਾਨੀ, (ਭਾਸ਼ਾ)— ਅਮਰੀਕੀ ਗੋਲਫਰ ਚਾਰਲੀ ਹਾਫਮੈਨ ਨੇ ਹੀਰੋ ਵਰਲਡ ਚੈਲੰਜ ਗੋਲਫ ਟੂਰਨਾਮੈਂਟ 'ਚ ਤੇਜ਼ ਹਵਾ ਨਾਲ ਪ੍ਰਭਾਵਿਤ ਤੀਜੇ ਦਿਨ ਅੱਜ ਇੱਥੇ ਦੋ ਅੰਡਰ 70 ਦਾ ਕਾਰਡ ਖੇਡ ਕੇ ਆਪਣੀ ਸਿੰਗਲ ਬੜ੍ਹਤ ਬਰਕਰਾਰ ਰੱਖੀ, ਜਦਕਿ ਪੰਜ ਵਾਰ ਦੇ ਚੈਂਪੀਅਨ ਅਤੇ ਦੁਨੀਆ ਦੇ ਸਾਬਕਾ ਨੰਬਰ ਇਕ ਗੋਲਫਰ ਟਾਈਗਰ ਵੁਡਸ ਪੰਜ ਬੋਗੀ ਦੇ ਕਾਰਨ ਸੰਯੁਕਤ ਤੌਰ 'ਤੇ 10ਵੇਂ ਸਥਾਨ 'ਤੇ ਫਿਸਲ ਗਏ। 

ਇਸ ਟੂਰਨਾਮੈਂਟ ਤੋਂ ਡੈਬਿਊ ਕਰ ਰਹੇ ਹਾਫਮੈਨ ਨੇ ਕੱਲ ਦੀ ਚਾਰ ਸ਼ਾਟ ਦੀ ਬੜ੍ਹਤ ਨੂੰ ਵਧਾ ਕੇ ਅੱਜ ਪੰਜ ਸ਼ਾਟ ਦੀ ਕਰ ਲਈ। ਕੱਲ ਅੰਤਿਮ ਦੌਰ 'ਚ ਇਹ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਹੋਣਗੇ। ਜਸਟਿਨ ਰੋਜ਼ (71) ਅਤੇ ਜਾਰਡਨ ਸਪੀਥ (72) ਸੰਯੁਕਤ ਤੌਰ 'ਤੇ ਦੂਜੇ ਸਥਾਨ 'ਤੇ ਹਨ। ਤੇਜ਼ ਹਵਾ ਦੇ ਕਾਰਨ 41 ਸਾਲਾ ਵੁਡਸ (75) ਦਾ ਖੇਡ ਪ੍ਰਭਾਵਿਤ ਹੋਇਆ ਅਤੇ ਕੱਲ ਦੇ ਸੰਯੁਕਤ ਪੰਜਵੇਂ ਸਥਾਨ ਤੋਂ ਸੰਯੁਕਤ ਦਸਵੇਂ ਸਥਾਨ 'ਤੇ ਖਿਸਕ ਗਏ। ਪਹਿਲੇ ਦੌਰ 'ਚ ਚੋਟੀ 'ਤੇ ਰਹੇ ਟਾਮੀ ਲੀਟਵੁਡ (74) ਸੰਯੁਕਤ ਤੌਰ 'ਤੇ ਪੰਜਵੇਂ ਸਥਾਨ 'ਤੇ ਖਿਸਕ ਗਏ। ਇਸ ਸਥਾਨ 'ਤੇ ਉਨ੍ਹਾਂ ਦੇ ਨਾਲ ਪੈਟ੍ਰਿਕ ਰੀਡ (71), ਰਿਕੀ ਫਾਲਰ (72), ਮੈਟ ਕੁਚਰ (72) ਅਤੇ ਸਾਬਕਾ ਚੈਂਪੀਅਨ ਹਿਦੇਕੀ ਮਾਤਸੁਯਾਮਾ (72) ਮੌਜੂਦ ਹਨ।


Related News