ਮੇਰੇ ਲਈ ਅਦਭੁੱਤ ਅਹਿਸਾਸ : ਸ਼ਿਵ

11/06/2017 3:20:57 AM

ਨਵੀਂ ਦਿੱਲੀ— ਆਪਣੀ ਖਿਤਾਬੀ ਜਿੱਤ ਤੋਂ ਬਾਅਦ ਬੇਹੱਦ ਖੁਸ਼ ਨਜ਼ਰ ਆ ਰਹੇ ਸ਼ਿਵ ਨੇ ਕਿਹਾ ਕਿ ਮੇਰੇ ਕੋਲ ਇਸ ਖੁਸ਼ੀ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। ਮੈਂ ਹੁਣ ਤਕ ਇਸ ਜਿੱਤ ਨੂੰ ਆਪਣੇ ਅੰਦਰ ਸਮਾ ਨਹੀਂ ਸਕਿਆ ਹਾਂ। ਮੈਂ ਜਦੋਂ 18ਵੇਂ ਹੋਲ ਵੱਲ ਜਾ ਰਿਹਾ ਸੀ ਤਾਂ ਮੈਂ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਖੁਦ ਨੂੰ ਕਹਿ ਰਿਹਾ ਸੀ ਕਿ ਰੇਸ ਨੂੰ ਪੂਰਾ ਕਰੋ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਕਰ ਕੇ ਦਿਖਾਇਆ।
ਸ਼ਿਵ ਨੇ ਕਿਹਾ ਕਿ ਆਪਣੇ ਪਰਿਵਾਰ ਤੇ ਦੋਸਤਾਂ ਸਾਹਮਣੇ ਜਿੱਤਣਾ ਇਕ ਸੁੱਖਦਾਈ ਅਹਿਸਾਸ ਹੈ। ਮੈਂ ਇੱਥੇ ਗੋਲਫ ਖੇਡਦੇ ਹੋਏ ਵੱਡਾ ਹੋਇਆ ਸੀ ਤੇ ਖੁਦ ਨੂੰ ਕਹਿੰਦਾ ਸੀ ਕਿ ਇਕ ਦਿਨ ਦਿੱਲੀ ਗੋਲਫ ਕਲੱਬ 'ਚ ਜਿੱਤਾਂਗਾ। ਇਸ ਜਿੱਤ ਨੂੰ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਜਦੋਂ 18ਵੇਂ ਪਹੁੰਚ ਰਿਹਾ ਸੀ ਤਾਂ ਉਸ ਸਮੇਂ ਜਿਹੜਾ ਸਵਾਗਤ ਮਿਲਿਆ, ਉਹ ਜ਼ਬਰਦਸਤ ਸੀ। ਉਸ ਸਮੇਂ ਅਜਿਹਾ ਲੱਗਾ ਕਿ ਵਾਕਈ ਇਹ ਜਿੱਤ ਇੰਤਜ਼ਾਰ ਕਰਨਯੋਗ ਸੀ।


Related News