ਮਹਿਲਾ ਵਿਸ਼ਵ ਕੱਪ ''ਚ ਫਰਾਂਸ ਨੇ ਦੱ. ਕੋਰੀਆ ਨੂੰ 4-0 ਹਰਾਇਆ

Saturday, Jun 08, 2019 - 04:31 PM (IST)

ਮਹਿਲਾ ਵਿਸ਼ਵ ਕੱਪ ''ਚ ਫਰਾਂਸ ਨੇ ਦੱ. ਕੋਰੀਆ ਨੂੰ 4-0 ਹਰਾਇਆ

ਪੈਰਿਸ— ਮੇਜ਼ਬਾਨ ਫਰਾਂਸ ਨੇ ਫੀਫਾ ਮਹਿਲਾ ਵਿਸ਼ਵ ਕੱਪ-2019 ਦੀ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਗਰੁੱਪ ਏ ਦੇ ਆਪਣੇ ਪਹਿਲੇ ਮੁਕਾਬਲੇ 'ਚ ਪਾਕਰ ਡੇਸ ਪ੍ਰਿੰਸੇਸ 'ਚ ਇੱਥੇ ਦੱਖਣੀ ਕੋਰੀਆ ਨੂੰ 4-0 ਨਾਲ ਇਕਪਾਸੜ ਅੰਦਾਜ਼ 'ਚ ਹਰਾ ਦਿੱਤਾ ਹੈ। ਲਿਓਨ ਸਟ੍ਰਾਈਕਰ ਯੂਜਿਨ ਲੀ ਸੋਮਰ ਨੇ ਲੇਸ ਬਲੂਜ ਲਈ ਮੈਚ ਦੇ ਨੌਵੇਂ ਮਿੰਟ 'ਚ ਓਪਨਿੰਗ ਗੋਲ ਦਾਗਿਆ। ਯੂਏਫਾ ਚੈਂਪੀਅਨਸ ਲੀਗ ਜੇਤੂ ਟੀਮ ਦੀ ਸਟਾਰ ਫਾਰਵਰਡ ਸੋਮਰ ਨੇ ਨਾਲ ਹੀ ਟੂਰਨਾਮੈਂਟ ਦੇ ਇਤਿਹਾਸ ਦਾ ਸਭ ਤੋਂ ਤੇਜ਼ ਗੋਲ ਵੀ ਕੀਤਾ। 

ਮਹਿਲਾ ਵਿਸ਼ਵ ਕੱਪ ਦੇ ਪਿਛਲੇ 7 ਸੈਸ਼ਨਾਂ 'ਚ ਕੀਤੇ ਗਏ ਸਾਰੇ ਓਪਨਿੰਗ ਗੋਲਾਂ 'ਚ ਇਹ ਸਭ ਤੋਂ ਤੇਜ਼ ਗੋਲ ਸੀ। ਜ਼ਿਕਰਯੋਗ ਹੈ ਕਿ ਲਿਓਨ ਦੀਆਂ 7 ਖਿਡਾਰਨਾਂ ਵਾਲੀ 23 ਮੈਂਬਰੀ ਮਜ਼ਬੂਤ ਟੀਮ ਦੇ ਨਾਲ ਵਿਸ਼ਵ ਕੱਪ 'ਚ ਉਤਰ ਰਹੇ ਫਰਾਂਸ ਦੇ ਕੋਚ ਕੋਰਿਨ ਡਿਆਕਰੇ ਨੇ ਇਸ ਮੈਚ 'ਚ 11 ਖਿਡਾਰੀਆਂ 'ਚ ਲਿਓਨ ਦੀਆਂ 7 ਖਿਡਾਰੀਆਂ ਨੂੰ ਸਾਮਲ ਕੀਤਾ ਸੀ। ਦੂਜੇ ਪਾਸੇ ਦੱਖਣੀ ਕੋਰੀਆਈ ਟੀਮ ਦੀ ਯੂਨ ਡੂਕੀਓ ਮੈਚ ਦੇ ਦੂਜੇ ਹਾਫ 'ਚ ਟੀਮ ਲਈ ਸੰਘਰਸ਼ ਕਰਦੀ ਰਹੀ ਪਰ ਬਾਕੀ ਖਿਡਾਰਨਾਂ ਤੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।


author

Tarsem Singh

Content Editor

Related News