ਵਿਦੇਸ਼ੀ ਲੀਗ ਵਿਚ ਖੇਡਣ ਨੂੰ ਲੈ ਕੇ ਬਾਲਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੀਆਂ ਮਹਿਲਾ ਫੁੱਟਬਾਲਰ : ਅਦਿਤੀ

Sunday, Jun 28, 2020 - 10:37 PM (IST)

ਵਿਦੇਸ਼ੀ ਲੀਗ ਵਿਚ ਖੇਡਣ ਨੂੰ ਲੈ ਕੇ ਬਾਲਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੀਆਂ ਮਹਿਲਾ ਫੁੱਟਬਾਲਰ : ਅਦਿਤੀ

ਨਵੀਂ ਦਿੱਲੀ – ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਦਾ ਮੰਨਣਾ ਹੈ ਕਿ ਦੇਸ਼ ਵਿਚ ਖੇਡਾਂ ਦੀ ਵਧਦੀ ਪ੍ਰਸਿੱਧੀ ਦੇ ਕਾਰਣ ਖਿਡਾਰਨਾਂ ਵਿਦੇਸ਼ਾਂ ਦੀਆ ਪੇਸ਼ੇਵਰ ਲੀਗ ਵਿਚ ਖੇਡਣ ਦੇ ਮਾਮਲੇ ਵਿਚ ਧਾਕੜ ਫੁੱਟਬਾਲਰ ਬਾਲਾ ਦੇਵੀ ਦੇ ਨਕਸ਼ੇ ਕਦਮਾਂ ’ਤੇ ਚੱਲਣਗੀਆਂ। ਅਗਲੇ ਸਾਲ ਭਾਰਤ ਨੂੰ ਫੀਫਾ ਅੰਡਰ-17 ਵਿਸ਼ਵ ਕੱਪ ਤੇ 2022 ਵਿਚ ਏ. ਐੱਫ. ਸੀ. ਏਸ਼ੀਆਈ ਕੱਪ ਦੀ ਮੇਜ਼ਬਾਨੀ ਕਰਨੀ ਹੈ, ਜਿਸ ਨਾਲ ਦੇਸ਼ ਵਿਚ ਮਹਿਲਾ ਫੁੱਟਬਾਲ ਨੂੰ ਬੜ੍ਹਾਵਾ ਮਿਲਣ ਦੀ ਉਮੀਦ ਹੈ। ਅਦਿਤੀ ਨੇ ਕਿਹਾ ਕਿ ਜ਼ਿਆਦਾਤਰ ਲੜਕੀਆਂ ਰਾਸ਼ਟਰੀ ਟੀਮ ਦੀ ਸਟ੍ਰਾਈਕਰ ਬਾਲਾ ਦੇਵੀ ਦਾ ਅਨੁਸਾਰਣ ਕਰਨਗੀਆਂ, ਜਿਹੜੀ ਪਿਛਲੇ ਸਾਲ ਯੂਰਪ ਵਿਚ ਚੋਟੀ ਪੱਧਰ ਦੀ ਪੇਸ਼ੇਵਰ ਲੀਗ ਵਿਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ। ਉਹ ਹੁਣ ਗਲਾਸਗੋ ਸਥਿਤ ਰੇਂਜਰਸ ਟੀਮ ਦੇ ਨਾਲ ਸਕਾਟਿਸ਼ ਪ੍ਰੀਮੀਅਰ ਲੀਗ ਵਿਚ ਖੇਡਦੀ ਹੈ। ਅਦਿਤੀ ਨੇ ਕਿਹਾ,‘‘ਭਾਰਤ ਵਿਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਮੈਂ ਚਾਹੁੰਦੀ ਹਾਂ ਕਿ ਜ਼ਿਆਦਾਤਰ ਲੜਕੀਆਂ ਇਸ ਤਰ੍ਹਾਂ ਦਾ ਤਜਰਬਾ ਹਾਸਲ ਕਰਨ ਤੇ ਬਿਹਤਰ ਵਿਰੋਧੀਆਂ ਵਿਰੁੱਧ ਖੇਡਣਾ ਸਿੱਖਣ। ਉਮਰ ਵਰਗ ਦੇ ਖਿਡਾਰੀਆਂ ਨੂੰ ਜ਼ਿਆਦਾ ਮੌਕੇ ਮਿਲ ਰਹੇ ਹਨ, ਅਜਿਹੇ ਵਿਚ ਮੈਨੂੰ ਯਕੀਨ ਹੈ ਕਿ ਕਈ ਖਿਡਾਰਨਾਂ ਬਾਲਾ ਦੇ ਨਕਸ਼ੇ ਕਦਮਾਂ ’ਤੇ ਚੱਲਣਗੀਆਂ।


author

Gurdeep Singh

Content Editor

Related News