ਮਹਿਲਾ ਵਿਸ਼ਵ ਕੱਪ ਦੇ ਲਈ ICC ਨੇ ਹਟਾਇਆ ਬਾਇਓ ਬਬਲ, ਦਿੱਤਾ ਇਹ ਬਿਆਨ
Monday, Feb 28, 2022 - 08:29 PM (IST)
ਦੁਬਈ- ਨਿਊਜ਼ੀਲੈਂਡ ਵਿਚ ਚਾਰ ਮਾਰਚ ਤੋਂ ਸ਼ੁਰੂ ਹੋਣ ਵਾਲੇ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਦੇ ਲਈ ਸਖਤ ਬਾਇਓ ਬਬਲ ਅਤੇ ਰੋਜ਼ਾਨਾ ਕੋਰੋਨਾ ਟੈਸਟ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਇਸਦੀ ਵਜਾਏ ਟੂਰਨਾਮੈਂਟ ਨੂੰ ਪ੍ਰਬੰਧਨ ਵਾਤਾਵਰਨ ਵਿਚ ਕਰਵਾਉਣ ਦੀ ਯੋਜਨਾ ਬਣਾਈ ਹੈ। ਨਵੇਂ ਨਿਯਮ ਇਸ ਤੱਥ 'ਤੇ ਵਿਚਾਰ ਕਰਨ ਤੋਂ ਬਾਅਦ ਬਣਾਏ ਗਏ ਹਨ ਕਿ ਟੀਮਾਂ ਅਤੇ ਅਧਿਦਾਰੀਆਂ ਦੇ ਨਿਊਜ਼ੀਲੈਂਡ ਆਉਣ 'ਤੇ ਇਕਾਂਤਵਾਸ ਵਿਚ ਰਹਿਣਾ ਜ਼ਰੂਰੀ ਹੋਵੇਗਾ।
ਇਹ ਖ਼ਬਰ ਪੜ੍ਹੋ- NZ v SA : ਦੂਜੇ ਟੈਸਟ 'ਚ ਦੱਖਣੀ ਅਫਰੀਕਾ ਮਜ਼ਬੂਤ, ਨਿਊਜ਼ੀਲੈਂਡ ਦੀਆਂ ਨਜ਼ਰਾਂ ਡਰਾਅ 'ਤੇ
ਆਈ. ਸੀ. ਸੀ. ਦੇ ਮਹਾਪ੍ਰਬੰਧਕ ਜਯੋਫ ਏਲਾਡਿਰਸ ਨੇ ਕਿਹਾ ਹੈ ਕਿ ਸਾਡਾ ਦ੍ਰਿਸ਼ਟੀਕੋਣ ਟੂਰਨਾਮੈਂਟ ਦੇ ਆਲੇ-ਦੁਆਲੇ ਇਕ ਪ੍ਰਬੰਧਨ ਮਾਹੌਲ ਬਣਾਉਣ ਦਾ ਹੈ। ਗਿਣੇ-ਚੁਣੇ ਕੋਰੋਨਾ ਟੈਸਟ ਹੋਣਗੇ ਅਤੇ ਇਹ ਰੋਜ਼ਾਨਾ ਆਧਾਰ 'ਤੇ ਨਹੀਂ ਹੋਣਗੇ। ਇੱਥੇ ਸਾਰੀ ਗੱਲ ਖਿਡਾਰੀਆਂ ਦੀ ਜ਼ਿੰਮੇਦਾਰੀ ਲੈਣ ਦੀ ਹੈ। ਇਹ ਜਾਣਦੇ ਹੋਏ ਕਿ ਇਕ ਮਹੀਨੇ ਦੇ ਲਈ ਨਿਊਜ਼ੀਲੈਂਡ ਵਿਚ ਹਾਂ। ਇਸ ਮਿਆਦ ਦੇ ਦੌਰਾਨ ਉਸਦਾ ਖਿਆਲ ਰੱਖਣਾ ਜ਼ਰੂਰੀ ਹੈ, ਨਾ ਕਿ ਇਹ ਕਿ ਉਹ ਸਖਤ ਬਾਇਓ ਬਬਲ ਵਿਚ ਰਹਿਣ, ਕਿਉਂਕਿ ਇਹ ਵਿਹਾਰਕ ਨਹੀਂ ਹੋਵੇਗਾ ਅਤੇ ਨਿਸ਼ਚਿਤ ਰੂਪ ਨਾਲ ਇਸ ਨਾਲ ਟੀਮਾਂ ਮੈਦਾਨ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕਣਗੀਆਂ।
ਏਲਾਡਿਰਸ ਨੇ ਕਿਹਾ ਕਿ ਕੁਝ ਆਮ ਦਿਸ਼ਾ-ਨਿਰਦੇਸ਼ ਹਨ ਜੋ ਜ਼ਰੂਰੀ ਹਨ ਪਰ ਅਸੀਂ ਖਿਡਾਰੀਆਂ ਅਤੇ ਟੀਮਾਂ ਨੂੰ ਸਮਝਦਾਰ ਹੋਣ ਦੇ ਲਈ ਕਹਿ ਰਹੇ ਹਾਂ। ਉਨ੍ਹਾਂ ਖੇਤਰਾਂ ਤੋਂ ਦੂਰ ਰਹਿਣ ਜਿੱਥੇ ਕੋਰੋਨਾ ਦੇ ਖਤਰੇ ਦੀ ਸੰਭਾਵਨਾ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਪਿਛਲੇ ਕੁਝ ਟੂਰਨਾਮੈਂਟ ਵਿਚ ਪਾਏ (ਵੈਸਟਇੰਡੀਜ਼ ਵਿਚ ਜਨਵਰੀ-ਫਰਵਰੀ 'ਚ ਪੁਰਸ਼ ਅੰਡਰ-19 ਵਿਸ਼ਵ ਕੱਪ) ਕਿ ਭਾਵੇਂ ਹੀ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਪਰ ਕੋਰੋਨਾ ਦੇ ਲੱਛਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਸੀ। ਅਸੀਂ ਖਿਡਾਰੀਆਂ ਨੂੰ ਸੁਰੱਖਿਅਤ ਅਤੇ ਤੰਦਰੁਸਤੀ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੁੰਦੇ ਹਾਂ। ਇਹ ਕੁਝ ਬਦਲਾਅ ਹਨ, ਜੋ ਅਸੀਂ 6 ਮਹੀਨੇ ਪਹਿਲਾਂ ਕਰ ਸਕਦੇ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।