ਭਾਰਤ ਪਰਤੀ ਮਹਿਲਾ ਟੀਮ ਦਾ ਨਹੀਂ ਹੋਇਆ ਸਵਾਗਤ, ਬਿਨਾ ਫੈਨਜ਼ ਤੋਂ ਖਾਲੀ ਦਿੱਸਿਆ ਏਅਰਪੋਰਟ

Thursday, Mar 12, 2020 - 03:36 PM (IST)

ਭਾਰਤ ਪਰਤੀ ਮਹਿਲਾ ਟੀਮ ਦਾ ਨਹੀਂ ਹੋਇਆ ਸਵਾਗਤ, ਬਿਨਾ ਫੈਨਜ਼ ਤੋਂ ਖਾਲੀ ਦਿੱਸਿਆ ਏਅਰਪੋਰਟ

ਸਪੋਰਟ ਡੈਸਕ— ਆਸਟਰੇਲੀਆ ਖਿਲਾਫ ਖੇਡੇ ਗਏ ਮਹਿਲਾ ਟੀ-20 ਵਰਲਡ ਕੱਪ ਫਾਈਨਲ ’ਚ ਭਾਰਤੀ ਟੀਮ ਨੂੰ 85 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸੇ ਦੇ ਨਾਲ ਹੀ ਇਕ ਵਾਰ ਫਿਰ ਭਾਰਤ ਦਾ ਟੀ-20 ਵਰਲਡ ਕੱਪ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਮੰਗਲਵਾਰ ਨੂੰ ਜਦੋਂ ਭਾਰਤ ਪਰਤੀ ਤਾਂ ਮੁੰਬਈ ਏਅਰਪੋਰਟ ’ਤੇ ਉਨ੍ਹਾਂ ਦੇ ਸਵਾਗਤ ਲਈ ਇਕ ਵੀ ਪ੍ਰਸ਼ੰਸਕ ਮੌਜੂਦ ਨਹੀਂ ਸੀ। ਭਾਰਤ ਨੂੰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਨੇ ਪੂਰੇ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

ਹਰਮਨਪ੍ਰੀਤ ਕੌਰ ਸਮੇਤ ਭਾਰਤੀ ਮਹਿਲਾ ਟੀਮ ਦੀਆਂ ਕੁਝ ਖਿਡਾਰਨਾਂ ਦੀਆਂ ਤਸਵੀਰਾਂ ਟਵਿੱਟਰ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਟੀ-20 ਵਰਲਡ ਕੱਪ ਫਾਈਨਲ ’ਚ ਮਿਲੀ ਹਾਰ ਦਾ ਦੁਖ ਸਾਫ ਦੇਖਿਆ ਜਾ ਸਕਦਾ ਹੈ। ਟਵਿੱਟਰ ’ਤੇ ਇਹ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਲੋਕ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ਅਤੇ ਭਾਰਤੀ ਮਹਿਲਾ ਟੀਮ ਦੇ ਨਾਲ ਹੋਣ ਦੀ ਗੱਲ ਕਹੀ ਹੈ।

ਅਜੇ ਤੱਕ ਕਿਸੇ ਪੁਰਸਕਾਰ ਦਾ ਨਹੀਂ ਹੋਇਆ ਐਲਾਨ
ਕਿਸੇ ਵੀ ਸੂਬੇ ਵੱਲੋਂ ਆਪਣੇ ਖਿਡਾਰੀ ਲਈ ਕਿਸੇ ਵੀ ਤਰ੍ਹਾਂ ਦੀ ਪੁਰਸਕਾਰ ਰਾਸ਼ੀ ਆਦਿ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਹਰਿਆਣਾ ਦੀ 16 ਸਾਲ ਦੀ ਸ਼ੇਫਾਲੀ ਵਰਮਾ ਨੇ ਇਸ ਟੂਰਨਾਮੈਂਟ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਪਰ ਉਸ ਦੇ ਲਈ ਵੀ ਸੂਬਾ ਸਰਕਾਰ ਵੱਲੋਂ ਕੋਈ ਸਨਮਾਨ ਜਾਂ ਪੁਰਸਕਾਰ ਰਾਸ਼ੀ ਦੇਣ ਦੀ ਗੱਲ ਨਹੀਂ ਕੀਤੀ ਗਈ ਹੈ।

ਆਸਟਰੇਲੀਆ ਬਨਾਮ ਫਾਈਨਲ ਮੈਚ
ਜ਼ਿਕਰਯੋਗ ਹੈ ਕਿ ਆਸਟਰੇਲੀਆ ਨੇ ਮਹਿਲਾ ਟੀ-20 ਵਰਲਡ ਕੱਪ ਫਾਈਨਲ ’ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੂੰ 185 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਭਾਰਤੀ ਟੀਮ ਇਸ ਟੀਚੇ ਦਾ ਪਿੱਛਾ ਕਰਨ ’ਚ ਪੂਰੀ ਤਰ੍ਹਾਂ ਅਸਫਲ ਰਹੀ ਅਤੇ 99 ਦੌੜਾਂ ’ਤੇ ਆਲ ਆਊਟ ਹੋ ਗਈ। ਇਸ ਤੋਂ ਪਹਿਲਾਂ 2017 ਵਨ-ਡੇ ਵਰਲਡ ’ਚ ਵੀ ਭਾਰਤ ਨੂੰ ਇੰਗਲੈਂਡ ਹੱਥੋਂ ਹਾਰ ਮਿਲੀ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਵਸਕਰ (ਵੀਡੀਓ)


author

Tarsem Singh

Content Editor

Related News