ਮਹਿਲਾ ਡੈੱਫ ਪ੍ਰੀਮੀਅਰ ਲੀਗ ਟੀ10 ਟੂਰਨਾਮੈਂਟ 8 ਜਨਵਰੀ ਤੋਂ

Thursday, Jan 04, 2024 - 06:47 PM (IST)

ਮਹਿਲਾ ਡੈੱਫ ਪ੍ਰੀਮੀਅਰ ਲੀਗ ਟੀ10 ਟੂਰਨਾਮੈਂਟ 8 ਜਨਵਰੀ ਤੋਂ

ਮੁੰਬਈ, (ਭਾਸ਼ਾ)- ਮਹਿਲਾ ਡੈਫ ਪ੍ਰੀਮੀਅਰ ਲੀਗ ਟੀ10 ਦਾ ਪਹਿਲਾ ਟੂਰਨਾਮੈਂਟ ਇੱਥੇ 8 ਤੋਂ 11 ਜਨਵਰੀ ਤੱਕ ਕਰਵਾਇਆ ਜਾਵੇਗਾ ਜਿਸ ਵਿਚ ਛੇ ਟੀਮਾਂ ਖਿਤਾਬ ਲਈ ਚੁਣੌਤੀ ਦੇਣਗੀਆਂ। ਇੰਡੀਅਨ ਡੈਫ ਕ੍ਰਿਕਟ ਐਸੋਸੀਏਸ਼ਨ ਅਨੁਸਾਰ ਇਸ 12 ਮੈਚਾਂ ਦੇ ਮੁਕਾਬਲੇ ਵਿੱਚ ਪੰਜਾਬ ਲਾਇਨਜ਼, ਯੂ. ਪੀ. ਵਾਰੀਅਰਜ਼, ਮੁੰਬਈ ਸਟਾਰਸ, ਦਿੱਲੀ ਬੁਲਸ, ਹੈਦਰਾਬਾਦ ਈਗਲਜ਼ ਅਤੇ ਬੈਂਗਲੁਰੂ ਬਾਦਸ਼ਾਹ ਦੀਆਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਦੇ ਜੇਤੂ ਨੂੰ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਉਪ ਜੇਤੂ ਨੂੰ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਵਧੀਆ ਵਿਅਕਤੀਗਤ ਪ੍ਰਦਰਸ਼ਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News