Women T20 WC : ਭਾਰਤੀ ਗੇਂਦਬਾਜ਼ਾਂ ਅੱਗੇ ਪਾਕਿ ਬੱਲੇਬਾਜ਼ ਬੇਵੱਸ, ਟੀਮ ਇੰਡੀਆ ਨੂੰ ਮਿਲਿਆ 106 ਦੌੜਾਂ ਦਾ ਟੀਚਾ
Sunday, Oct 06, 2024 - 05:08 PM (IST)
ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 'ਚ ਗਰੱਪ ਦਾ 7ਵਾਂ ਮੈਚ 'ਚ ਅੱਜ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਭਾਰਤ ਤੇ ਪਾਕਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀਆਂ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈਆਂ। ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਪਾਕਿਸਤਾਨੀ ਬੱਲੇਬਾਜ਼ ਦੌੜਾਂ ਨਾ ਬਣਾ ਸਕੀਆਂ। ਇਸ ਤਰ੍ਹਾਂ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 105 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਰੇਣੁਕਾ ਠਾਕੁਰ ਸਿੰਘ ਨੇ 1, ਦੀਪਤੀ ਸ਼ਰਮਾ ਨੇ 1, ਅਰੁੰਧਤੀ ਰੈਡੀ ਨੇ 3, ਸ਼੍ਰੇਅੰਕਾ ਪਾਟਿਲ ਨੇ 2 ਤੇ ਆਸ਼ਾ ਸੋਭਨਾ ਨੇ 1 ਵਿਕਟਾਂ ਝਟਕਾਈਆਂ।
ਪਾਕਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਗੁਲ ਫਿਰੋਜ਼ਾ 0 ਦੇ ਸਕੋਰ 'ਤੇ ਰੇਣੁਕਾ ਸਿੰਘ ਦਾ ਸ਼ਿਕਾਰ ਬਣੀ। ਪਾਕਿਸਤਾਨ ਨੂੰ ਦੂਜਾ ਝਟਕਾ ਸਿਦਰਾ ਅਮੀਨ ਦੇ ਆਊਟ ਹੋਣ ਨਾਲ ਲੱਗਾ। ਸਿਦਰਾ 8 ਦੌੜਾਂ ਬਣਾ ਦੀਪਤੀ ਸ਼ਰਮਾ ਵਲੋਂ ਆਊਟ ਹੋਈ। ਪਾਕਿਸਤਾਨ ਦੀ ਤੀਜੀ ਵਿਕਟ ਓਮੈਮਾ ਸੋਹੇਲ ਦੇ ਆਊਟ ਹੋਣ ਨਾਲ ਡਿੱਗੀ ਓਮੈਮਾ 3 ਦੌੜਾਂ ਬਣਾ ਅਰੁੰਧਤੀ ਰੈਡੀ ਵਲੋਂ ਆਊਟ ਹੋਈ। ਪਾਕਿਸਤਾਨ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਮੁਨੀਬਾ ਅਲੀ 17 ਦੌੜਾਂ ਬਣਾ ਸ਼੍ਰੇਅੰਕਾ ਪਾਟਿਲ ਵਲੋਂ ਆਊਟ ਹੋਈ। ਪਾਕਿਸਤਾਨ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਆਲੀਆ ਰਿਆਜ਼ 4 ਦੌੜਾਂ ਬਣਾ ਅਰੁੰਧਤੀ ਰੈਡੀ ਵਲੋਂ ਆਊਟ ਹੋਈ। ਪਾਕਿਸਤਾਨ ਦੀ ਛੇਵੀਂ ਵਿਕਟ ਫਾਤਿਮਾ ਸਨਾ ਦੇ ਆਊਟ ਹੋਣ ਨਾਲ ਡਿੱਗੀ। ਸਨਾ 13 ਦੌੜਾਂ ਬਣਾ ਆਸ਼ਾ ਸੋਭਨਾ ਵਲੋਂ ਆਊਟ ਹੋਈ। ਪਾਕਿਸਤਾਨ ਦੀ ਸਤਵੀਂ ਵਿਕਟ ਤੁਬਾ ਹਸਨ ਦੇ ਆਊਟ ਹੋਣ ਨਾਲ ਡਿੱਗੀ। ਤੁਬਾ ਬਿਨਾ ਖਾਤਾ ਖੋਲੇ ਸ਼੍ਰੇਅੰਕਾ ਪਾਟਿਲ ਦਾ ਸ਼ਿਕਾਰ ਬਣੀ।
ਭਾਰਤ ਤੇ ਪਾਕਿਸਤਾਨ ਦਾ ਟਾਕਰਾ ਕਰੀਬ ਕਰੀਬ ਇੱਕ ਜੰਗ ਵਰਗਾ ਹਾਈ-ਵੋਲਟੇਜ ਮੁਕਾਬਲੇ ਨੂੰ ਦਰਸਾਉਂਦਾ ਹੈ। ਦੁਬਈ ਦੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਦੋਨੋਂ ਟੀਮਾਂ ਆਪਣੇ ਆਪਣੇ ਮੁਕਾਬਲਿਆਂ ਵਿੱਚ ਹਾਰ ਤੋਂ ਬਾਅਦ ਵਾਪਸੀ ਦੀ ਲੋੜ ਮਹਿਸੂਸ ਕਰ ਰਹੀਆਂ ਹਨ। ਭਾਰਤੀ ਟੀਮ, ਜੋ ਆਪਣੇ ਸ਼ਾਨਦਾਰ ਬੱਲੇਬਾਜ਼ਾਂ ਤੇ ਸਪਿਨ ਗੇਂਦਬਾਜ਼ਾਂ 'ਤੇ ਨਿਰਭਰ ਕਰ ਰਹੀ ਹੈ, ਇਸ ਮੁਕਾਬਲੇ ਵਿੱਚ ਫਤਿਹ ਹਾਸਲ ਕਰਨ ਲਈ ਪੂਰੀ ਤਿਆਰੀ ਕਰ ਰਹੀ ਹੈ। ਇਸ ਦੌਰਾਨ, ਪਾਕਿਸਤਾਨ ਵੀ ਆਪਣੀ ਟੀਮ ਵਿੱਚ ਨਵੀਂ ਚਮਕਦਾਰ ਪ੍ਰਤਿਭਾ ਨਾਲ ਹੱਲਾ ਬੋਲਣ ਲਈ ਤਿਆਰ ਹੈ।
ਭਾਰਤ ਦੀ ਪਲੇਇੰਗ 11
ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਐਸ ਸਜਾਨਾ, ਸ਼੍ਰੇਅੰਕਾ ਪਾਟਿਲ, ਆਸ਼ਾ ਸੋਭਨਾ, ਰੇਣੁਕਾ ਠਾਕੁਰ ਸਿੰਘ
ਪਾਕਿਸਤਾਨ ਦੀ ਪਲੇਇੰਗ 11
ਮੁਨੀਬਾ ਅਲੀ (ਵਿਕਟਕੀਪਰ), ਗੁਲ ਫਿਰੋਜ਼ਾ, ਸਿਦਰਾ ਅਮੀਨ, ਨਿਦਾ ਡਾਰ, ਆਲੀਆ ਰਿਆਜ਼, ਓਮੈਮਾ ਸੋਹੇਲ, ਫਾਤਿਮਾ ਸਨਾ (ਕਪਤਾਨ), ਤੂਬਾ ਹਸਨ, ਨਸ਼ਰਾ ਸੰਧੂ, ਸਈਦਾ ਅਰੂਬ ਸ਼ਾਹ, ਸਾਦੀਆ ਇਕਬਾਲ