ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ

Sunday, May 09, 2021 - 07:56 PM (IST)

ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ

ਨਵੀਂ ਦਿੱਲੀ- ਆਈ. ਪੀ. ਐੱਲ. 2021 ਦੇ ਮੁਲੱਤਵੀ ਹੋ ਜਾਣ ਤੋਂ ਬਾਅਦ ਸਾਰੇ ਖਿਡਾਰੀ ਆਪਣੇ-ਆਪਣੇ ਘਰ ਪਹੁੰਚ ਰਹੇ ਹਨ। ਅਫਗਾਨਿਸਤਾਨ ਦੇ ਦਿੱਗਜ ਖਿਡਾਰੀ ਰਾਸ਼ਿਦ ਖਾਨ ਵੀ ਆਪਣੇ ਘਰ ਪਹੁੰਚ ਗਏ ਹਨ। ਸਪਿਨਰ ਰਾਸ਼ਿਦ ਨੇ ਇਸਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਰਾਸ਼ਿਦ ਨੇ ਇੰਸਟਾਗ੍ਰਾਮ 'ਤੇ ਆਪਣੇ ਘਰ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਰਾਸ਼ਿਦ ਨੇ ਕੈਪਸ਼ਨ 'ਚ ਲਿਖਿਆ ਹੈ- 'ਜੂਮਾ ਮੁਬਾਰਕ #StayHome # StaySafe # Wearmasks '। ਰਾਸ਼ਿਦ ਨੇ ਆਪਣੀ ਪੋਸਟ ਦੇ ਨਾਲ ਸਾਰਿਆਂ ਨੂੰ ਘਰ 'ਚ ਰਹਿਣ ਦੀ ਅਪੀਲ ਕੀਤੀ ਹੈ। ਰਾਸ਼ਿਦ ਦੀ ਇਸ ਤਸਵੀਰ 'ਤੇ ਇੰਗਲੈਂਡ ਮਹਿਲਾ ਕ੍ਰਿਕਟਰ ਡੇਨੀਅਲ ਵਾਅਟ ਅਤੇ ਡਵੇਨ ਬ੍ਰਾਵੋ ਨੇ ਪ੍ਰਤੀਕਿਰਿਆ ਦਿੱਤੀ ਹੈ। 

ਇਹ ਖ਼ਬਰ ਪੜ੍ਹੋ- ਚੇਲਸੀ ਤੋਂ ਹਾਰਿਆ ਮਾਨਚੈਸਟਰ ਸਿਟੀ, ਖਿਤਾਬ ਦਾ ਇੰਤਜ਼ਾਰ ਵਧਿਆ

 
 
 
 
 
 
 
 
 
 
 
 
 
 
 
 

A post shared by Rashid Khan (@rashid.khan19)


ਦਰਅਸਲ ਰਾਸ਼ਿਦ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਕਿਸੇ ਆਲੀਸ਼ਾਨ ਹੋਟਲ 'ਚ ਖੜੇ ਹਨ, ਅਜਿਹਾ ਲੱਗ ਰਿਹਾ ਹੈ। ਇਸ ਨੂੰ ਦੇਖਦੇ ਹੋਏ ਤੇ ਡੇਨੀਅਲ ਨੇ ਕੁਮੈਂਟ ਕਰਦੇ ਹੋਏ ਲਿਖਿਆ- 'ਕਿਆ ਪੈਲੇਸ ਹੈ'। ਬ੍ਰਾਵੋ ਨੇ ਰਾਸ਼ਿਦ ਦੇ ਘਰ ਨੂੰ ਦੇਖ ਕੇ ਕੁਮੈਂਟ 'ਚ ਲਿਖਿਆ-'ਵਾਹ, ਭਰਾ, ਤੁਹਾਡਾ ਘਰ ਹੈ ਜਾਂ ਹੋਟਲ ਹੈ, ਠੀਕ ਰਹੋ ਮੇਰੇ ਦੋਸਤ'। ਰਾਸ਼ਿਦ ਨੇ ਹਾਲਾਂਕਿ ਦੋਵਾਂ ਦੋਸਤਾਂ ਦੇ ਰੀਐਕਸ਼ਨ 'ਤੇ ਕੋਈ ਕੁਮੈਂਟ ਨਹੀਂ ਕੀਤਾ ਹੈ ਪਰ ਆਲੀਸ਼ਾਨ ਘਰ ਨੂੰ ਦੇਖ ਕੇ ਉਸ ਦੇ ਦੋਸਤ ਕ੍ਰਿਕਟਰ ਹੀ ਨਹੀਂ ਬਲਕਿ ਫੈਂਸ ਵੀ ਹੈਰਾਨ ਹਨ ਅਤੇ ਰਾਸ਼ਿਦ ਦੀ ਪੋਸਟ 'ਤੇ ਖੂਬ ਕੁਮੈਂਟ ਕਰ ਰਹੇ ਹਨ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News