ਮਹਿਲਾ ਪਹਿਲਵਾਨਾਂ ਨੇ ਜਿੱਤੇ 2 ਸੋਨ ਸਮੇਤ 6 ਤਮਗੇ
Monday, Jul 08, 2019 - 12:37 PM (IST)

ਨਵੀਂ ਦਿੱਲੀ— ਭਾਰਤ ਦੀਆਂ ਮਹਿਲਾ ਪਹਿਲਵਾਨਾਂ ਨੇ ਮੈਡ੍ਰਿਡ (ਸਪੇਨ) ਵਿਚ ਚੱਲ ਰਹੇ ਸਪੇਨ ਗ੍ਰਾਂ. ਪ੍ਰੀ. ਕੁਸ਼ਤੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗਿਆਂ ਸਮੇਤ ਕੁਲ 6 ਤਮਗੇ ਜਿੱਤੇ ਹਨ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪਹਿਲਵਾਨਾਂ ਨੇ 2 ਸੋਨ ਤੇ 4 ਚਾਂਦੀ ਤਮਗੇ ਹਾਸਲ ਕੀਤੇ। ਭਾਰਤ ਨੇ ਇਸ ਟੂਰਨਾਮੈਂਟ ਵਿਚ ਕੁਲ ਸੱਤ ਮਹਿਲਾ ਪਹਿਲਵਾਨਾਂ ਨੂੰ ਉਤਾਰਿਆ ਸੀ ਪਰ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਸੱਟ ਕਾਰਣ ਟੂਰਨਾਮੈਂਟ 'ਚੋਂ ਹਟ ਗਈ ਸੀ। 6 ਮਹਿਲਾ ਪਹਿਲਵਾਨਾਂ ਨੇ ਤਮਗੇ ਹਾਸਲ ਕੀਤੇ।