ਇਸ ‘ਸਮਲਿੰਗੀ ਕ੍ਰਿਕਟਰ’ ਜੋੜੇ ਨੇ ਪਿੱਚ ’ਤੇ ਕੀਤਾ ਕਮਾਲ

11/15/2018 2:22:43 PM

ਨਵੀਂ ਦਿੱਲੀ— ਮਹਿਲਾ ਵਰਲਡ ਟੀ-20 ਟੂਰਨਾਮੈਂਟ ਦਾ ਆਗਾਜ਼ ਹੋ ਚੁੱਕਾ ਹੈ। ਸਾਊਥ ਅਫਰੀਕਾ ਦੀ ਟੀਮ ਨੇ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਟੀਮ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟੂਰਨਾਮੈਂਟ 'ਚ ਉਸ ਸਮੇਂ ਅਨੌਖਾ ਵਰਲਡ ਰਿਕਾਰਡ ਬਣ ਗਿਆ, ਜਦੋਂ ਇਸ ਮੈਚ 'ਚ ਕਪਤਾਨ ਡੇਨ ਵੈਨ ਨਿਕਰਕ ਅਤੇ ਮਾਰੀਜਾਨੇ ਕੈਪ ਦੀ ਜੋੜੀ ਨੇ ਇਕੱਠੇ ਬੱਲੇਬਾਜ਼ੀ ਕੀਤੀ। ਅਸਲ ਜ਼ਿੰਦਗੀ 'ਚ ਵਿਅਹੁਤਾ ਇਸ ਜੋੜੀ ਨੇ ਨਾ ਸਿਰਫ ਆਪਣੀ ਟੀਮ ਨੂੰ ਸੰਕਟ 'ਚੋ ਕੱਢਿਆ, ਬਲਕਿ ਸਾਊਥ ਅਫਰੀਕਾ ਨੂੰ ਮਿਲੀ 7 ਵਿਕਟਾਂ ਨਾਲ ਜਿੱਤ 'ਚ ਅਹਿਮ ਭੂਮਿਕਾ ਵੀ ਨਿਭਾਈ।

ਸ਼੍ਰੀ ਲੰਕਾਈ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 8 ਵਿਕਟਾਂ 'ਤੇ 99 ਦੌੜਾਂ ਬਣਾਈਆਂ ਸਨ। ਜਵਾਬ 'ਚ ਸਾਊਥ ਅਫਰੀਕੀ ਪਾਰੀ ਦੀ ਸ਼ੁਰੂਆਤ ਵੀ ਕਾਫੀ ਖਰਾਬ ਰਹੀ। ਉਸਦੇ ਦੋ ਵਿਕਟ ਸਿਰਫ 6 ਦੌੜਾਂ ਦੇ ਟੀਮ ਸਕੋਰ 'ਤੇ ਡਿੱਗ ਗਏ। ਇਸ ਤੋਂ ਬਾਅਦ ਕਪਤਾਨ ਡੇਨ ਵੈਨ ਨਿਕਰਕ ਅਤੇ ਮਾਰੀਜਾਨੇ ਕੈਪ ਨੇ ਮੋਰਚਾ ਸੰਭਾਲਦੇ ਹੋਏ ਤੀਜੇ ਵਿਕਟ ਲਈ 67 ਦੌੜਾਂ ਬਣਾਈਆਂ। ਸਾਊਥ ਅਫਰੀਕਾ ਜਿੱਤ ਦੇ ਕਰੀਬ ਸੀ, ਉਦੋਂ ਕੈਪ ਸ਼੍ਰੀਵਰਡਨੇ ਦੀ ਗੇਂਦ 'ਤੇ ਆਊਟ ਹੋ ਗਈ।
PunjabKesari
ਉਨ੍ਹਾਂ ਨੇ 44 ਗੇਂਦਾਂ 'ਚ 4 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਦੀ ਲਾਈਫ ਪਾਟਨਰ ਅਤੇ ਕਪਤਾਨ ਵੈਨ ਨੇ ਪ੍ਰੀਜ਼ ਨਾਲ ਮਿਲ ਕੇ 29 ਦੌੜਾਂ ਜੋੜਦੇ ਹੋਏ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ। ਵੈਨ ਨੇ 45 ਗੇਂਦਾਂ 'ਚ 2 ਚੌਕੇ ਲਗਾਉਂਦੇ ਹੋਏ 33 ਦੌੜਾਂ ਦੀ ਆਜੇਤੂ ਪਾਰੀ ਖੇਡੀ। ਦੱਸ ਦਈਏ ਕਿ ਇਹ ਟੂਰਨਾਮੈਂਟ ਵੈਸਟ ਇੰਡੀਜ਼ 'ਚ ਖੇਡਿਆ ਜਾ ਰਿਹਾ ਹੈ।

-ਅਨੌਖਾ ਵਰਲਡ ਰਿਕਾਰਡ
ਜ਼ਿਕਰਯੋਗ ਹੈ ਕਿ ਇਸ ਜੋੜੀ ਨੇ ਇਸ ਸਾਲ ਜੁਲਾਈ 'ਚ ਵਿਆਹ ਕਰਦੇ ਹੋਏ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਇਹ ਪਹਿਲੀ ਮਹਿਲਾ ਵਿਅਹੁਤਾ ਜੋੜੀ ਹੈ ਜਿਸ ਨੇ ਕਿਸੇ ਆਈ.ਸੀ.ਸੀ. ਟੂਰਨਾਮੈਂਟ 'ਚ ਇੱਕਠੇ ਬੱਲੇਬਾਜ਼ੀ ਕੀਤੀ। ਇੰਨਾ ਹੀ ਨਹੀਂ, ਇਹ ਮਹਿਲਾ ਕ੍ਰਿਕਟਰਸ ਦੀ ਪਹਿਲੀ ਅਜਿਹੀ ਜੋੜੀ ਹੈ, ਜਿਸ ਵਿਆਹ ਕੀਤਾ 'ਤੇ ਇਕ ਹੀ ਟੀਮ 'ਚ ਖੇਡਦੀਆਂ ਵੀ ਹਨ।


suman saroa

Content Editor

Related News