ਮਹਿਲਾ ਵਿਸ਼ਵ ਕੱਪ : ਇੰਗਲੈਂਡ ਖ਼ਿਲਾਫ਼ ਜਿੱਤ ਦੀ ਲੈਅ ਬਰਕਰਾਰ ਰੱਖਣ ਉਤਰੇਗਾ ਭਾਰਤ

Tuesday, Mar 15, 2022 - 06:41 PM (IST)

ਨਵੀਂ ਦਿੱਲੀ- ਨਿਊਜ਼ੀਲੈਂਡ ’ਚ ਖੇਡੇ ਜਾ ਰਹੇ ਮਹਿਲਾ ਵਿਸ਼ਵ ਕੱਪ ’ਚ ਭਾਰਤੀ ਟੀਮ ਦਾ ਮੁਕਾਬਲਾ ਬੁੱਧਵਾਰ ਨੂੰ ਇੰਗਲੈਂਡ ਨਾਲ ਹੈ। ਟੀਮ ਇੰਡੀਆ ਨੇ ਪਿਛਲੇ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਸਟਇੰਡੀਜ਼ ਖ਼ਿਲਾਫ਼ ਵੱਡੀ ਜਿੱਤ ਦਰਜ ਕੀਤੀ ਸੀ। ਭਾਰਤ ਨੇ ਇਸ ਟੂਰਨਾਮੈਂਟ ’ਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਦੋ ਜਿੱਤਾਂ ਹਾਸਲ ਕੀਤੀਆਂ ਹਨ। ਉੱਥੇ ਹੀ ਇੰਗਲੈਂਡ ਦੀ ਟੀਮ ਨੂੰ ਆਪਣੇ ਪਿਛਲੇ ਤਿੰਨਾਂ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ : PSL 'ਚ ਲਿਆਵਾਂਗੇ ਆਕਸ਼ਨ ਮਾਡਲ, ਫਿਰ ਦੇਖਾਂਗੇ ਕੌਣ ਖੇਡਦਾ ਹੈ IPL : ਰਮੀਜ਼ ਰਾਜਾ

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾਣ ਵਾਲੇ ਇਸ ਮੈਚ ’ਚ ਪੱਲੜਾ ਮਿਤਾਲੀ ਰਾਜ ਦੀ ਟੀਮ ਦਾ ਹੀ ਭਾਰਾ ਨਜ਼ਰ ਆ ਰਿਹਾ ਹੈ। ਭਾਰਤ ਨੇ ਤਿੰਨ ਮੈਚਾਂ ’ਚ ਦੋ ਜਿੱਤਾਂ ਨਾਲ ਅੰਕ ਸੂਚੀ ’ਚ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂਕਿ ਇੰਗਲੈਂਡ ਲਗਾਤਾਰ ਤਿੰਨ ਹਾਰਾਂ ਤੋਂ ਬਾਅਦ ਸੱਤਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : ਅੱਜ ਦੇ ਹੀ ਦਿਨ ਖੇਡਿਆ ਗਿਆ ਸੀ ENG ਤੇ AUS ਵਿਚਾਲੇ ਦੁਨੀਆ ਦਾ ਪਹਿਲਾ ਕ੍ਰਿਕਟ ਮੈਚ, ਜਾਣੋ ਕੌਣ ਰਿਹਾ ਜੇਤੂ

ਭਾਰਤ ਤੇ ਇੰਗਲੈਂਡ ਦੀ ਮਹਿਲਾ ਟੀਮ ਵਿਚਾਲੇ ਵਿਸ਼ਵ ਕੱਪ ਦਾ 15ਵਾਂ ਮੈਚ ਬੁੱਧਵਾਰ 16 ਮਾਰਚ ਭਾਵ ਕੱਲ੍ਹ ਨੂੰ ਖੇਡਿਆ ਜਾਵੇਗਾ। ਇਹ ਮੈਚ ਮਾਊਂਟ ਮਾਊਂਗਾਨੁਈ ’ਚ ਖੇਡਿਆ ਜਾਵੇਗਾ। ਭਾਰਤ ਤੇ ਇੰਗਲੈਂਡ ਦੀ ਮਹਿਲਾ ਟੀਮ ਵਿਚਾਲੇ ਵਿਸ਼ਵ ਕੱਪ ਦਾ 15ਵਾਂ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 6.30 ਵਜੇ ਸ਼ੁਰੂ ਹੋਵੇਗਾ। ਭਾਰਤ ਤੇ ਇੰਗਲੈਂਡ ਦੀ ਮਹਿਲਾ ਟੀਮ ਵਿਚਾਲੇ ਵਿਸ਼ਵ ਕੱਪ ਦੇ 15ਵੇਂ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਸਟਾਰ ਨੈੱਟਵਰਕ ਦੇ ਸਪੋਰਟਸ ਚੈਨਲ ’ਤੇ ਦੇਖਿਆ ਜਾ ਸਕੇਗਾ। ਸਟਾਰ ਸਪੋਰਟਸ, ਸਟਾਰ ਸਪੋਰਟਸ ਐੱਚਡੀ, ਸਟਾਰ ਸਪੋਰਟਸ 1 ਤੇ ਸਟਾਰ ਸਪੋਰਟਸ ਐੱਚਡੀ 1 ’ਤੇ ਦੇਖਿਆ ਜਾ ਸਕੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News