ਮਹਿਲਾ ਵਿਸ਼ਵ ਕੱਪ : ਭਾਰਤ ਨੇ ਇੰਗਲੈਂਡ ਨੂੰ 35 ਦੌੜਾਂ ਨਾਲ ਹਰਾਇਆ

06/24/2017 10:02:20 PM

ਡਰਬੀ— ਮਹਿਲਾ ਵਿਸ਼ਵ ਕੱਪ ਦੇ ਦੂਜੇ ਮੈਚ 'ਚ ਸ਼ਨੀਵਾਰ ਨੂੰ ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਖੇਡਿਆ ਗਿਆ, ਜਿਸ ਦੌਰਾਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਭਾਰਤ ਖਿਲਾਫ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਸਾਹਮਣੇ ਸ਼ਾਨਦਾਰ ਪਾਰੀ ਦਾ ਪ੍ਰਦਰਸ਼ਨ ਕਰ ਕੇ 282 ਦੌੜਾਂ ਦਾ ਟੀਚਾ ਰੱਖਿਆ ਹੈ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ 246 'ਤੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ।
ਭਾਰਤੀ ਮਹਿਲਾ ਟੀਮ ਦੀਆਂ ਓਪਨਰ ਬੱਲੇਬਾਜ਼ ਪੂਨਮ ਰਾਓਤ ਅਤੇ ਸਮਰਿਤੀ ਮੰਧਨਾ ਨੇ ਸ਼ਾਨਦਾਰ ਪਾਰੀ ਖੇਡੀ, ਜਿਸ ਦੌਰਾਨ ਪੂਨਮ 86 ਦੌੜਾਂ ਬਣਾ ਕੇ ਹੇਜ਼ਲ ਦੀ ਗੇਂਦ 'ਤੇ ਵਾਯਟ ਦੇ ਹੱਥਾਂ 'ਚ ਕੈਚ ਫੜ੍ਹਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਸਮਰਿਤੀ ਨੇ ਕਾਫੀ ਵਧੀਆ ਪਾਰੀ ਦਾ ਪ੍ਰਦਰਸ਼ਨ ਕੀਤਾ ਪਰ ਉਹ ਆਪਣਾ ਸੈਂਕੜਾ ਪੂਰਾ ਕਰਨਾ ਤੋਂ ਖੁੰਝ ਗਈ ਅਤੇ 90 ਦੌੜਾਂ ਬਣਾ ਕੇ ਹੀਥਰ ਨਾਈਟ ਦੀ ਗੇਂਦ 'ਤੇ ਹੇਜ਼ਲ ਨੂੰ ਕੈਚ ਫੜ੍ਹਾ ਕੇ ਪਵੇਲੀਅਨ ਵਾਪਸ ਪਰਤ ਗਈ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਈ ਭਾਰਤੀ ਮਹਿਲਾ ਟੀਮ ਦੀ ਕਪਤਾਨ ਮਿਥਾਲੀ ਰਾਜ ਆਪਣਾ ਅਰਧ ਸੈਂਕੜਾ ਪੂਰਾ ਕਰ ਕੇ 71 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਈ, ਇਸ ਉਪਰੰਤ ਹਰਮਨਪ੍ਰੀਤ ਕੌਰ ਨੇ 24 ਦੌੜਾਂ ਬਣਾਈਆਂ। ਇੰਗਲੈਂਡ ਹੀਥਰ ਨਾਈਟ ਨੇ 2 ਵਿਕਟਾਂ ਹਾਸਲ ਕੀਤੀਆਂ।
ਇੰਗਲੈਂਡ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਵਿਲਸਨ ਨੇ 81 ਦੌੜਾਂ ਬਣਾਈਆਂ ਜਿਸ 'ਚ 6 ਚੌਕੇ ਸ਼ਾਮਲ ਹਨ। ਹੀਥਰ ਨਾਈਟ ਨੇ 46 ਦੌੜਾਂ ਬਣਾਈਆਂ ਜਿਸ 'ਚ 1 ਚੌਕਾ ਅਤੇ 2 ਛੱਕੇ ਸ਼ਾਮਲ ਹਨ। ਭਾਰਤੀ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਦੀਪਤੀ ਸ਼ਰਮਾ ਨੇ 3 ਵਿਕਟਾਂ 'ਤੇ ਸ਼ੀਖਾ ਨੇ 2 ਵਿਕਟਾਂ ਹਾਸਲ ਕੀਤੀਆਂ।


Related News