ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

Tuesday, Mar 08, 2022 - 04:34 PM (IST)

ਮਹਿਲਾ ਵਿਸ਼ਵ ਕੱਪ : ਆਸਟਰੇਲੀਆ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

ਮਾਊਂਟ ਮੋਨਗਾਨੁਈ- ਸਲਾਮੀ ਬੱਲੇਬਾਜ਼ ਐਲਿਸਾ ਹੀਲੀ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਆਪਣੇ ਗੇਂਦਬਾਜ਼ਾਂ ਦੇ ਅਨੁਸ਼ਾਸਿਤ ਪ੍ਰਦਰਸ਼ਨ ਦੇ ਦਮ 'ਤੇ 6 ਵਾਰ ਦੀ ਚੈਂਪੀਅਨ ਆਸਟਰੇਲੀਆ ਨੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 'ਚ ਮੰਗਲਵਾਰ ਨੂੰ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆਈ ਗੇਂਦਬਾਜ਼ਾਂ ਨੇ ਨਿਯਮਿਤ ਵਕਫ਼ੇ 'ਤੇ ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੌਰੇ 'ਤੇ ਜਾਣ ਤੋਂ ਸ਼ਾਕਿਬ ਦਾ ਇਨਕਾਰ, ਬੰਗਲਾਦੇਸ਼ ਕ੍ਰਿਕਟ ਬੋਰਡ ਨਿਰਾਸ਼

ਪਾਕਿਸਤਾਨ ਲਈ ਕਪਤਾਨ ਬਿਸਮਾਹ ਮਾਰੂਫ (ਅਜੇਤੂ 78) ਤੇ ਹਰਫਨਮੌਲਾ ਆਲੀਆ ਰੀਆਜ਼ (53) ਨੂੰ ਛੱਡ ਕੋਈ ਬੱਲੇਬਾਜ਼ ਨਹੀਂ ਚਲ ਸਕੀ। ਦੋਵਾਂ ਨੇ 99 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਦੀ ਮਦਦ ਨਾਲ ਪਾਕਿਸਤਾਨ ਨੇ 6 ਵਿਕਟਾਂ 'ਤੇ 190 ਦੌੜਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਕਪਤਾਨ ਮੇਗ ਲਾਨਿੰਗ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਸੀ।

ਇਹ ਵੀ ਪੜ੍ਹੋ : ਸ਼ੇਨ ਵਾਰਨ ਨੂੰ ਲੈ ਕੇ ਦਿੱਤੇ ਬਿਆਨ 'ਤੇ ਸੁਨੀਲ ਗਾਵਸਕਰ ਦਾ ਯੂ-ਟਰਨ

ਆਸਟਰੇਲੀਆ ਲਈ ਸਟਾਰ ਵਿਕਟਕੀਪਰ ਹੀਲੀ (72 ਦੌੜਾਂ) ਨੇ ਅਰਧ ਸੈਂਕੜਾ ਲਾਇਆ। ਆਸਟਰੇਲੀਆ ਨੇ 15.3 ਓਵਰ ਬਾਕੀ ਰਹਿੰਦੇ ਮੈਚ ਜਿੱਤ ਲਿਆ। ਪਹਿਲੇ ਮੈਚ 'ਚ ਇੰਗਲੈਂਡ ਨੂੰ ਹਰਾਉਣ ਵਾਲੀ ਆਸਟਰੇਲੀਆਈ ਟੀਮ ਸਾਰਣੀ 'ਚ ਚੋਟੀ 'ਤੇ ਪੁੱਜ ਗਈ ਹੈ ਜਦਕਿ ਪਾਕਿਸਤਾਨ ਦੋਵੇਂ ਮੈਚ ਹਾਰ ਕੇ ਸਭ ਤੋਂ ਹੇਠਾਂ ਹੈ। ਪਹਿਲੇ ਮੈਚ 'ਚ ਉਸ ਨੂੰ ਭਾਰਤ ਨੇ ਹਰਾਇਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News